ਪੱਛਮੀ ਬੰਗਾਲ ਦਾ ਨਾਮ ਬਦਲ ਕੇ 'ਬਾਂਗਲਾ' ਹੋ ਗਿਆ ਹੈ। ਰਾਜ ਵਿਧਾਨ ਸਭਾ ਨੇ ਸੂਬੇ ਦਾ ਨਾਮ ਬਦਲਣ ਸੰਬੰਧੀ ਬਿਲ ਨੂੰ ਪਾਸ ਕਰ ਦਿੱਤਾ ਹੈ। ਇਹ ਬਿਲ ਬਿਨ੍ਹਾਂ ਕਿਸੇ ਵਿਰੋਧ ਦੇ ਪਾਸ ਕੀਤਾ ਗਿਆ। ਪਰ ਇਸ ਬਿਲ ਤੇ ਅਜੇ ਕੇਂਦਰ ਸਰਕਾਰ ਦੀ ਮੇਹਰ ਲੱਗਣੀ ਅਜੇ ਬਾਕੀ ਹੈ। ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਨਾਮ ਬਦਲਿਆ ਜਾ ਸਕਦਾ ਹੈ।
ਕੇਂਦਰ ਨੇ ਪਹਿਲਾਂ ਸੂਬਾ ਸਰਕਾਰ ਦੇ ਉਸ ਬਿਲ ਨੂੰ ਵਾਪਸ ਭੇਜ ਦਿੱਤਾ ਸੀ। ਜਿਸ ਅਨੁਸਾਰ ਪੱਛਮੀ ਬੰਗਾਲ ਦਾ ਨਾਮ ਅੰਗਰੇਜੀ ਵਿਚ 'ਬੰਗਾਲ' ਅਤੇ ਬੰਗਾਲੀ ਵਿਚ 'ਬੰਗਲਾ' ਰੱਖਣ ਦੀ ਮੰਗ ਕੀਤੀ ਗਈ ਸੀ। ਹੁਣ ਮਮਤਾ ਸਰਕਾਰ ਨੇ ਸਾਰਿਆਂ ਭਾਸ਼ਾਵਾਂ ਵਿਚ ਹੀ ਸੂਬੇ ਦਾ ਨਾਮ ਬੰਗਲਾ ਰੱਖਣ ਦਾ ਬਿਲ ਭੇਜਣ ਦਾ ਐਲਾਨ ਕੀਤਾ ਸੀ।
ਪਰ ਹੁਣ ਵਿਧਾਨ ਸਭਾ ਤੋਂ ਸੂਬੇ ਦਾ ਨਾਮ 'ਬਾਂਗਲਾ' ਕਰਨ ਦਾ ਬਿਲ ਪਾਸ ਕਰ ਦਿੱਤਾ ਗਿਆ ਹੈ। 2011 ਵਿਚ ਸੂਬੇ ਦਾ ਨਾਮ 'ਪੱਛਮੀ ਬੋਗੋਂ' ਰੱਖਣ ਦੀ ਵੀ ਮੰਗ ਕੀਤੀ ਗਈ ਸੀ। ਨਾਮ ਬਦਲਣ ਦਾ ਵੱਡਾ ਕਾਰਨ ਇਹ ਹੈ ਕਿ ਜਦੋਂ ਵੀ ਸਾਰੇ ਰਾਜਾਂ ਦੀ ਮੀਟਿੰਗ ਹੁੰਦੀ ਹੈ। ਉਸ ਵੇਲੇ 'West ਬੰਗਾਲ' ਦਾ ਨਾਮ ਸਭ ਤੋਂ ਥੱਲੇ ਆਉਂਦਾ ਹੈ।