ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ `ਚੋਂ ਮਲੇਰੀਆ ਰੋਗ ਦਾ ਖ਼ਾਤਮਾ ਕਰੇਗੀ ਇਹ ਨਵੀਂ ਦਵਾਈ

ਭਾਰਤ `ਚੋਂ ਮਲੇਰੀਆ ਰੋਗ ਦਾ ਖ਼ਾਤਮਾ ਕਰੇਗੀ ਇਹ ਨਵੀਂ ਦਵਾਈ

ਕ੍ਰਿੰਟਾਫ਼ੈਲ (ਟੇਫ਼ਨੋਕੁਈਨ) ਨਾਂਅ ਦੀ ਇੱਕ ਨਵੀਂ ਦਵਾਈ ਨੂੰ ਪੀ. ਵਿਵੈਕਸ ਮਲੇਰੀਆ ਰੋਗ ਦਾ ਇਲਾਜ ਕਰਨ ਲਈ ਅਮਰੀਕੀ ਖ਼ੁਰਾਕ ਤੇ ਦਵਾ ਪ੍ਰਸ਼ਾਸਨ (ਐੱਫ਼ਡੀਏ) ਦੀ ਪ੍ਰਵਾਨਗੀ ਮਿਲ ਗਈ ਹੈ। ਭਾਰਤ `ਚ ਹਰ ਸਾਲ 1 ਕਰੋੜ 30 ਲੱਖ ਲੋਕ ਹਰ ਸਾਲ ਪੀ. ਵਿਵੈਕਸ ਮਲੇਰੀਆ ਰੋਗ ਤੋਂ ਹੀ ਪੀੜਤ ਹੁੰਦੇ ਹਨ। ਇਹ ਨਵੀਂ ਦਵਾਈ ਗ਼ੈਰ-ਮੁਨਾਫ਼ਾਕਾਰੀ ਖੋਜ ਤੇ ਉਦਯੋਗ ਦੀ ਭਾਈਵਾਲੀ ਨਾਲ ਵਿਕਸਤ ਕੀਤੀ ਗਈ ਹੈ। ਪਿਛਲੇ 60 ਤੋਂ ਵੀ ਵੱਧ ਵਰ੍ਹਿਆਂ ਦੌਰਾਨ ਮਲੇਰੀਆ ਦੇ ਇਸ ਕਿਸਮ ਦੇ ਰੋਗ ਲਈ ਇਹ ਪਹਿਲਾ ਨਵਾਂ ਇਲਾਜ ਹੈ।


ਕ੍ਰਿੰਟਾਫ਼ੈਲ ਨਾਂਅ ਦੀ ਇਹ ਦਵਾਈ 16 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਦਿੱਤੀ ਜਾ ਸਕਦੀ ਹੈ। ਇਹ ਜਿਗਰ `ਤੇ ਹੋਣ ਵਾਲੀ ਇਨਫ਼ੈਕਸ਼ਨ (ਛੂਤ) ਦਾ ਖ਼ਾਤਮਾ ਕਰ ਦਿੰਦੀ ਹੈ, ਜਿਸ ਨਾਲ ਇਹ ਰੋਗ ਦੋਬਾਰਾ ਹੁੰਦਾ ਹੀ ਨਹੀਂ। ਪੀ. ਵਿਵੈਕਸ ਪਰਜੀਵੀ ਦਰਅਸਲ ਮਨੁੱਖੀ ਜਿਗਰ ਦੇ ਸੈੱਲਾਂ ਦੇ ਅੰਦਰ ਹਿਪਨੋਜ਼ਾਈਟਸ ਪੈਦਾ ਕਰ ਦਿੰਦਾ ਹੈ ਅਤੇ ਕਈ ਮਹੀਨਿਆਂ ਬੱਧੀ ਤੱਕ ਰਹਿ ਸਕਦਾ ਹੈ। ਇਸ ਦੇ ਲੱਛਣਾਂ ਦਾ ਵੀ ਪਤਾ ਨਹੀਂ ਲੱਗਦਾ। ਖ਼ੂਨ ਦੇ ਟੈਸਟਾਂ ਵਿੱਚ ਵੀ ਨਹੀਂ ਆਉਂਦਾ। ਇਹ ਪਰਜੀਵੀ ਮਨੁੱਖੀ ਸਰੀਰ ਅੰਦਰ ਲੰਮਾ ਸਮਾਂ ਜਿਊਂਦਾ ਰਹਿ ਸਕਦਾ ਹੈ ਤੇ ਇਸੇ ਲਈ 30 ਫ਼ੀ ਸਦੀ ਮਾਮਲਿਆਂ ਵਿੱਚ ਮਲੇਰੀਆ ਰੋਗ ਵਾਰ-ਵਾਰ ਹੁੰਦਾ ਰਹਿੰਦਾ ਹੈ।


ਪੀ. ਵਿਵੈਕਸ ਜਿ਼ਆਦਾਤਰ ਸ਼ਹਿਰੀ ਇਲਾਕਿਆਂ `ਚ ਫੈਲਦਾ ਹੈ ਅਤੇ ਜਿ਼ਆਦਾਤਰ ਇਹ ਜੂਨ ਤੋਂ ਸਤੰਬਰ ਮਹੀਨਿਆਂ ਦੌਰਾਨ ਹੁੰਦਾ ਹੈ। ਫਿਰ ਮਾਰਚ ਮਹੀਨੇ `ਚ ਇਹ ਫਿਰ ਜ਼ੋਰ ਫੜ ਲੈਂਦਾ ਹੈ।


ਭਾਰਤ ਵਿੱਚ ਹਰ ਸਾਲ ਸਿਰਫ਼ ਮਲੇਰੀਆ ਰੋਗ ਕਾਰਨ 23,990 ਮੌਤਾਂ ਹੋ ਜਾਂਦੀਆਂ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ ਐੱਚ ਓ) ਵੱਲੋਂ ਸਾਲ 2017 ਲਈ ਜਾਰੀ ਕੀਤੀ ਗਈ ਮਲੇਰੀਆ ਰਿਪੋਰਟ ਅਨੁਸਾਰ ਭਾਰਤ ਦੇ 69.80 ਕਰੋੜ ਲੋਕਾਂ ਨੂੰ ਮਲੇਰੀਆ ਦੀ ਛੂਤ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ। ਵਿਸ਼ਵ `ਚ ਮਲੇਰੀਆ ਰੋਗ ਕਾਰਨ ਹੋਣ ਵਾਲੀਆਂ 6 ਫ਼ੀ ਸਦੀ ਮੌਤਾਂ ਭਾਰਤ `ਚ ਹੁੰਦੀਆਂ ਹਨ ਤੇ ਦੁਨੀਆ ਵਿੱਚ ਪੀ. ਵਿਵੈਕਸ ਕਿਸਮ ਦਾ ਮਲੇਰੀਆ 51 ਫ਼ੀ ਸਦੀ ਭਾਰਤ `ਚ ਹੁੰਦਾ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This medicine will eliminate Malaria in India