ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ ’ਚ ਇਸ ਮੰਤਰਾਲੇ ਨੂੰ ਮਿਲੀ ਸਭ ਤੋਂ ਵੱਧ ਰਕਮ

ਬਜਟ ’ਚ ਇਸ ਮੰਤਰਾਲੇ ਨੂੰ ਮਿਲੀ ਸਭ ਤੋਂ ਵੱਧ ਰਕਮ

ਦੇਸ਼ ਦੇ ਨਵੇਂ ਬਜਟ ਮੁਤਾਬਕ ਸਾਲ 2019–2020 ਦੌਰਾਨ ਸਰਕਾਰ 27,863 ਅਰਬ ਰੁਪਏ ਖ਼ਰਚ ਕਰਨ ਜਾ ਰਹੀ ਹੈ। ਸਰਕਾਰ ਮੁਤਾਬਕ 20 ਮੰਤਰਾਲਿਆਂ ਨੂੰ ਇਸ ਵਾਰ ਪਹਿਲਾਂ ਨਾਲੋਂ ਵੱਧ ਧਨ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਜਨਤਕ ਤੇ ਸਮਾਜ ਭਲਾਈ ਯੋਜਨਾਵਾਂ ਉੱਤੇ ਖ਼ਰਚਾ ਹੋਵੇਗਾ।

 

 

ਇਸ ਵਾਰ ਸਮਾਜਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਨੂੰ ਸਭ ਤੋਂ ਵੱਧ 14 ਫ਼ੀ ਸਦੀ ਵੱਧ ਰਕਮ ਜਾਰੀ ਹੋਈ ਹੈ। ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੂੰ 11 ਫ਼ੀ ਸਦੀ, ਪੀਣ ਵਾਲੇ ਪਾਣੀ ਤੇ ਸਵੱਛਤਾ ਵਿਭਾਗ ਨੂੰ 10 ਫ਼ੀ ਸਦੀ ਵਧਾ ਕੇ ਰਕਮ ਮਿਲੀ ਹੈ।

 

 

ਇਸ ਤੋਂ ਬਾਅਦ ਪੁਲਾੜ ਵਿਭਾਗ ਨੂੰ 8 ਫ਼ੀ ਸਦੀ ਤੇ ਖਾਦਾਂ ਲਈ 7 ਫ਼ੀ ਸਦੀ ਵੱਧ ਰਕਮ ਮਿਲੀ ਹੈ। ਖੋਜ ਐਨਾਲਿਸਿਸ ਫ਼ਰਮ ਡੀਐੱਸਪੀ ਮੇਰਿਲ ਲਿੰਚ ਦੇ ਅੰਕੜੇ ਮੁਤਾਬਕ ਅੰਤ੍ਰਿਮ ਬਜਟ ਨਾਲ ਤੁਲਨਾ ਕਰੀਏ, ਤਾਂ ਰੱਖਿਆ ਤੇ ਟੈਕਸਟਾਈਲ ਮੰਤਰਾਲੇ ਦੀ ਵੰਡ ਵਿੱਚ ਕ੍ਰਮਵਾਰ 20 ਤੇ 17 ਫ਼ੀ ਸਦੀ ਦੀ ਕਟੌਤੀ ਕਰ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This ministry got maximum money in budget