ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਸੂਬੇ ਦੀਆਂ 17 ਜੇਲ੍ਹਾਂ ਨੂੰ ਲੱਗਣਗੇ ਤਾਲੇ, ਜਾਣੋ ਕੀ ਹੈ ਕਾਰਨ? 

ਸੂਬੇ ਦੀਆਂ 49 ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਗਿਣਤੀ ਵਿੱਚ ਕਮੀ ਆਉਣ ਕਾਰਨ 17 ਜੇਲ੍ਹਾਂ ਨੂੰ ਆਰਜ਼ੀ ਤੌਰ 'ਤੇ ਬੰਦ ਕਰ ਕੀਤਾ ਗਿਆ ਹੈ। ਸੂਬੇ ਦੇ ਜੇਲ ਵਿਭਾਗ ਨੇ ਫ਼ੈਸਲਾ ਕੀਤਾ ਹੈ ਕਿ ਉਹ ਬੰਦ ਕੀਤੀਆਂ ਜੇਲਾਂ ਦਾ ਇਸਤੇਮਾਲ ਸਮਾਜ ਭਲਾਈ ਕੇਂਦਰ ਵਜੋਂ ਕਰੇਗਾ।


 
ਤੇਲੰਗਾਨਾ ਜੇਲ੍ਹ ਵਿਭਾਗ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਕੈਦੀਆਂ ਦੀ ਗਿਣਤੀ ਘੱਟਣ ਕਾਰਨ 17 ਜੇਲ੍ਹਾਂ ਨੂੰ ਬੰਦ ਕੀਤਾ ਗਿਆ ਹੈ।  ਦੱਸਿਆ ਗਿਆ ਹੈ ਕਿ ਕੈਦੀਆਂ ਦੀ ਗਿਣਤੀ ਵਿੱਚ ਕਮੀ ਉਨ੍ਹਾਂ ਵੱਲੋਂ ਕੀਤੇ ਗਏ ਸੁਧਾਰ ਅਤੇ ਮੁੜ ਵਸੇਬੇ ਦੇ ਹੰਭਲਿਆਂ ਅਤੇ ਕੈਦੀਆਂ ਵੱਲੋਂ ਸਮਾਜ ਤੋਂ ਜੁਰਮ ਨੂੰ ਘਟਾਉਣ ਲਈ ਭਾਈਵਾਲ ਵਜੋਂ ਕੰਮ ਕਰਨ ਲਈ ਪ੍ਰੇਰਿਤ ਕਰਨ ਦਾ ਨਤੀਜਾ ਹੈ।

 

ਜੇਲ ਵਿਭਾਗ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੈਦੀਆਂ ਦੀ ਗਿਣਤੀ 7000 ਤੋਂ ਘੱਟ ਕੇ ਪੰਜ ਹਜ਼ਾਰ ਹੋ ਗਈ ਹੈ। ਜੇਲ੍ਹ ਅਤੇ ਸੁਧਾਰ ਸੇਵਾਵਾਂ ਦੇ ਡਾਇਰੈਕਟਰ ਜਨਰਲ ਵਿਨੇ ਕੁਮਾਰ ਸਿੰਘ ਨੇ ਕਿਹਾ ਕਿ ਬੰਦ ਜੇਲਾ ਜੇਲ੍ਹਾਂ ਨੰੰ ਸਮਾਜ ਭਲਾਈ ਕੇਂਦਰ ਜਾਂ ਭਿਖਾਰੀ, ਬੇਸਹਾਰਾ ਅਤੇ ਅਨਾਥਾਂ ਲਈ ਵਿਸ਼ੇਸ਼ ਘਰਾਂ ਵਜੋਂ ਵਰਤਿਆ ਜਾ ਸਕਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:this state closes 17 jails know the rease behind it