ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਜ਼ਾਰ ’ਚ 5500 ਰੁਪਏ ਕਿਲੋ ਧੜਾਧੜ ਵਿਕ ਰਹੀ ਹੈ ਇਹ ਮਿਠਾਈ

ਬਾਜ਼ਾਰ ’ਚ 5500 ਰੁਪਏ ਕਿਲੋ ਧੜਾਧੜ ਵਿਕ ਰਹੀ ਹੈ ਇਹ ਮਿਠਾਈ

ਬਿਹਾਰ ’ਚ ਦੀਵਾਲੀ ਦੇ ਤਿਉਹਾਰ ਕਾਰਨ ਬਾਜ਼ਾਰ ’ਚ ਇਸ ਵੇਲੇ ਇੱਕ ਅਜਿਹੀ ਮਿਠਾਈ ਵਿਕ ਰਹੀ ਹੈ, ਜੋ ਸੋਨੇ ਵਾਂਗ ਮਹਿੰਗੀ ਹੈ। ਲੋਕ ਇਸ ਨੂੰ ਧੜਾਧੜ ਖ਼ਰੀਦ ਵੀ ਰਹੇ ਹਨ। ਇਸ ਨੂੰ ਬਿਹਾਰ ਦੀ ਹੁਣ ਤੱਕ ਸਭ ਤੋਂ ਮਹਿੰਗੀ ਮਿਠਾਈ ਦੱਸਿਆ ਜਾ ਰਿਹਾ ਹੈ। ਇਸ ਨੂੰ ਖ਼ਾਸ ਤੌਰ ’ਤੇ ਦੀਵਾਲੀ ਮੌਕੇ ਤਿਆਰ ਕੀਤਾ ਗਿਆ ਹੈ।

 

 

ਇਹ ਮਿਠਾਈ ਵੇਖਣ ਵਾਲੇ ਪੱਤਰਕਾਰ ਨੇ ਦਾਅਵਾ ਕੀਤਾ ਕਿ ਉਸ ਮਿਠਾਈ ਨੂੰ ਵੇਖਦਿਆਂ ਹੀ ਮੂੰਹ ’ਚ ਪਾਣੀ ਭਰ ਜਾਂਦਾ ਹੈ। ਪਰ ਤੁਸੀਂ ਇਸ ਦੀ ਕੀਮਤ ਜਾਣ ਕੇ ਵੀ ਹੈਰਾਨ ਹੋ ਜਾਵੋਗੇ।

 

 

ਇਸ ਦਾ ਨਾਂਅ ਹੈ ‘ਗੋਲਡਨ ਪਿਸਤਾ ਲੌਂਗ’ ਤੇ ਇਸ ਦੀ ਕੀਮਤ 5,500 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਇਹ ਖ਼ਾਸ ਮਿਠਾਈ ਬਣਾਉਣ ਲਈ ਸਭ ਤੋਂ ਮਹਿੰਗਾ ਪਿਸਤਾ ਪਾਇਆ ਜਾਂਦਾ ਹੈ ਅਤੇ ਇਸ ਉੱਤੇ ਸੋਨੇ ਦੀ ਪਰਤ ਚੜ੍ਹਾਈ ਜਾਂਦੀ ਹੈ। ਇਸ ਤੋਂ ਇਲਾਵਾ ਗੋਲਡਨ ਬਾਦਾਮ ਚਾਕਲੇਟ ਮਿਠਾਈ ਵੀ ਮਿਲ ਰਹੀ ਹੈ, ਜਿਸ ਦੀ ਕੀਮਤ 4,500 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

 

 

ਇੱਕ ਦੁਕਾਨਦਾਰ ਨੇ ਦੱਸਿਆ ਕਿ ਇਹ ਮਿਠਾਈ ਬਣਾਉਣ ਲਈ ਖ਼ਾਸ ਤੌਰ ’ਤੇ ਕੋਲਕਾਤਾ ਤੋਂ ਸਪੈਸ਼ਲ ਹਲਵਾਈ ਸੱਦਿਆ ਗਿਆ ਹੈ। ਇਸ ਮਿਠਾਈ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਵਰਤਿਆ ਜਾਣ ਵਾਲਾ ਪਿਸਤਾ ਦਿਮਾਗ਼ ਲਈ ਬਹੁਤ ਲਾਹੇਵੰਦ ਹੈ ਤੇ ਪੂਰੀ ਤਰ੍ਹਾਂ ਸ਼ੂਗਰ–ਫ਼੍ਰੀ ਹੈ।

 

 

ਇਸ ਨੂੰ ਬਣਾਉਣ ਵਿੱਚ ਸਮਾਂ ਵੀ ਬਹੁਤ ਜ਼ਿਆਦਾ ਲੱਗਦਾ ਹੈ। ਲਗਭਗ ਇਹ ਮਿਠਾਈ ਬਣਨ ’ਚ ਛੇ ਤੋਂ ਸੱਤ ਘੰਟੇ ਲੱਗਦੇ ਹਨ। ਉਸ ਤੋਂ ਬਾਅਦ ਉਸ ’ਤੇ ਸੋਨੇ ਦੀ ਪਰਤ ਚੜ੍ਹਾਈ ਜਾਂਦੀ ਹੈ ਤੇ ਜਿਸ ਨਾਲ ਇਸ ਦੀ ਕੀਮਤ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ।

 

 

ਲੋਕ ਇਹ ਖ਼ਾਸ ਮਿਠਾਈ ਚਖਣ ਲਈ ਵਧ–ਚੜ੍ਹ ਕੇ ਆਰਡਰ ਕਰ ਰਹੇ ਹਨ। ਦੀਵਾਲੀ ਵਾਲੇ ਦਿਨ ਇਹ ਮਿਠਾਈ ਲੈਣ ਲਈ ਪਹਿਲਾਂ ਤੋਂ ਹੀ ਆਰਡਰ ਕੀਤੇ ਜਾ ਰਹੇ ਹਨ। ਦੀਵਾਲੀ ਨੂੰ ਵੇਖਦਿਆਂ ਇਸ ਦੀ ਵਿਕਰੀ ਬਹੁਤ ਜ਼ਿਆਦਾ ਵਧ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This sweet being sold at Rs 5500 per kg in market