ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

8 ਦਿਨਾਂ ’ਚ ਮਸਲਾ ਹੱਲ ਨਾ ਕਰਨ ਵਾਲੇ ਅਫ਼ਸਰਾਂ ਦੀ ‘ਧੁਲਾਈ ਕਰਨ ਲੋਕ’: ਗਡਕਰੀ

8 ਦਿਨਾਂ ’ਚ ਮਸਲਾ ਹੱਲ ਨਾ ਕਰਨ ਵਾਲੇ ਅਫ਼ਸਰਾਂ ਦੀ ‘ਧੁਲਾਈ ਕਰਨ ਲੋਕ’: ਗਡਕਰੀ

ਅਫ਼ਸਰਾਂ ਦੀ ਲਾਲ ਫ਼ੀਤਾਸ਼ਾਹੀ ’ਤੇ ਵਰ੍ਹਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਜੇ ਇਹ ਅਫ਼ਸਰ ਅੱਠ ਦਿਨਾਂ ਦੇ ਅੰਦਰ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਲੱਭਦੇ, ‘ਤਾਂ ਲੋਕ ਉਨ੍ਹਾਂ ਦੀ ਧੁਲਾਈ ਕਰ ਦੇਣ।‘

 

 

ਸ੍ਰੀ ਗਡਕਰੀ ਲਘੂ ਤੇ ਦਰਮਿਆਨੇ ਉਦਯੋਗਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਸੰਘ ਨਾਲ ਜੁੜੇ ਸੰਗਠਨ ਲਘੂ ਉਦਯੋਗ ਭਾਰਤੀ ਦੇ ਇੱਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਗਡਕਰੀ ਕੋਲ ਇਸ ਵੇਲੇ ਸੜਕੀ ਆਵਾਜਾਈ, ਸੂਖਮ, ਲਘੂ ਤੇ ਦਰਮਿਆਨੇ ਉੱਦਮ ਵਿਭਾਗ ਦੀ ਜ਼ਿੰਮੇਵਾਰੀ ਹੈ।

 

 

ਸੰਮੇਲਨ ਵਿੱਚ ਸ਼ਾਮਲ ਉੱਦਮੀਆਂ ਨੂੰ ਸ੍ਰੀ ਗਡਕਰੀ ਨੇ ਨਿਡਰ ਹੋ ਕੇ ਕਾਰੋਬਾਰ ਦਾ ਵਿਸਥਾਰ ਕਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ  ਸਿਰਕਾਰੀ ਅਧਿਕਾਰੀਆਂ ਵੱਲੋਂ ਕਾਰੋਬਾਰੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।

 

 

ਨਾਗਪੁਰ (ਮਹਾਰਾਸ਼ਟਰ) ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਸ੍ਰੀ ਗਡਕਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਲਾਲ ਫ਼ੀਤਾਸ਼ਾਹੀ ਇਸ ਲਈ ਹੈ ਕਿਉ਼ਕਿ ਇੱਥੇ ਇੰਸਪੈਕਟਰ ਆਉਂਦੇ ਹਨ ਤੇ ਹਫ਼ਤਾ ਲੈਂਦੇ ਹਨ। ‘ਮੈਂ ਅਫ਼ਸਰਾਂ ਦੇ ਮੂੰਹ ’ਤੇ ਕਿਹਾ ਹੈ ਕਿ ਤੁਸੀਂ ਸਰਕਾਰੀ ਨੌਕਰ ਹੋ, ਮੈਂ ਲੋਕਾਂ ਵੱਲੋਂ ਚੁਣਿਆ ਗਿਆ ਹਾਂ। ਮੇਰੀ ਜਵਾਬਦੇਹੀ ਲੋਕਾਂ ਪ੍ਰਤੀ ਹੈ। ਜੇ ਤੁਸੀਂ ਚੋਰੀ ਕਰੋਗੇ, ਮੈਂ ਆਖਾਂਗਾ ਕਿ ਤੁਸੀਂ ਚੋਰ ਹੋ।’

 

 

ਸ੍ਰੀ ਗਡਕਰੀ ਨੇ ਕਿਹਾ,‘ਅੱਜ ਮੈਂ ਇੱਕ ਮੀਟਿੰਗ ਦੌਰਾਨ ਟਰਾਂਸਪੋਰਟ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਸਾਂ, ਤਾਂ ਮੈਂ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਇਹ ਸਮੱਸਿਆ ਅੱਠ ਦਿਨਾਂ ਵਿੱਚ ਸੁਲਝਾਓ, ਨਹੀਂ ਤਾਂ ਮੈਂ ਲੋਕਾਂ ਨੂੰ ਆਖਾਂਗਾ ਕਿ ਧੁਲਾਈ ਕਰੋ। ਮੇਰੇ ਗੁਰੂ ਨੇ ਮੈਨੂੰ ਇਹੋ ਸਿਖਾਇਆ ਹੈ ਕਿ ਅਜਿਹੀ ਵਿਵਸਥਾ ਪਰ੍ਹਾਂ ਵਗਾਹ ਕੇ ਮਾਰੋ, ਜੋ ਇਨਸਾਫ਼ ਨਾ ਦਿੰਦੀ ਹੋਵੇ।’

 

 

ਆਪਣੇ ਕੁਝ ਅਜਿਹੇ ਬਿਆਨਾਂ ਕਾਰਨ ਚਰਚਾ ਵਿੱਚ ਰਹਿਣ ਵਾਲੇ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਉਹ ਕਿਹੜੀ ਸਮੱਸਿਆ ਦੇ ਸੰਦਰਭ ਵਿੱਚ ਇਹ ਸਭ ਆਖ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Those officers should be beaten if they do not find solution people s problems within 8 days says Gadkari