ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੀ ਨੂੰ ਕੌਮੀ ਭਾਸ਼ਾ ਨਾ ਮੰਨਣ ਵਾਲਿਆਂ ਨੂੰ ਨਹੀਂ ਦੇਸ਼ ਨਾਲ ਪਿਆਰ: ਦੇਬ

ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਾਬ ਕੁਮਾਰ ਦੇਬ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਜਿਹੜੀ ਲੋਕ ਹਿੰਦੀ ਨੂੰ ਕੌਮੀ ਭਾਸ਼ਾ ਮੰਨਣ ਦਾ ਵਿਰੋਧ ਕਰ ਰਹੇ ਹਨ, ਉਹ ਦੇਸ਼ ਨੂੰ ਪਿਆਰ ਨਹੀਂ ਕਰਦੇ। ਹਾਲਾਂਕਿ, ਉਸਨੇ ਸਪੱਸ਼ਟ ਕੀਤਾ ਕਿ ਉਹ ਅੰਗਰੇਜ਼ੀ ਦੇ ਵਿਰੁੱਧ ਨਹੀਂ ਹਨ ਜਾਂ ਹਿੰਦੀ ਥੋਪਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ।

 

ਮੁੱਖ ਮੰਤਰੀ ਨੇ ਕਿਹਾ, ‘ਜਿਹੜੇ ਲੋਕ ਹਿੰਦੀ ਨੂੰ ਕੌਮੀ ਭਾਸ਼ਾ ਮੰਨਣ ਦਾ ਵਿਰੋਧ ਕਰ ਰਹੇ ਹਨ, ਇਹ ਉਹ ਲੋਕ ਹਨ ਜਿਨ੍ਹਾਂ ਨੂੰ ਦੇਸ਼ ਨਾਲ ਪਿਆਰ ਨਹੀਂ ਹੈ। ਮੈਂ ਹਿੰਦੀ ਨੂੰ ਕੌਮੀ ਭਾਸ਼ਾ ਵਜੋਂ ਸਮਰਥਨ ਕਰਦਾ ਹਾਂ ਕਿਉਂਕਿ ਦੇਸ਼ ਦੇ ਜ਼ਿਆਦਾਤਰ ਲੋਕ ਹਿੰਦੀ ਬੋਲਦੇ ਹਨ।

 

ਉਨ੍ਹਾਂ ਕਿਹਾ ਕਿ ਜੇ ਬ੍ਰਿਟਿਸ਼ ਭਾਰਤ ਚ 200 ਸਾਲ ਰਾਜ ਨਹੀਂ ਕਰਦੇ ਤਾਂ ਦੇਸ਼ ਚ ਸਰਕਾਰੀ ਕੰਮਾਂ ਚ ਅੰਗ੍ਰੇਜ਼ੀ ਦੀ ਵਰਤੋਂ ਨਹੀਂ ਹੁੰਦੀ।

 

ਅਧਿਕਾਰਤ ਭਾਸ਼ਾ ਐਕਟ 1963 ਦੇ ਅਨੁਸਾਰ, ਹਿੰਦੀ ਅਤੇ ਅੰਗਰੇਜ਼ੀ ਕੇਂਦਰ ਸਰਕਾਰ ਅਤੇ ਸੰਸਦ ਲਈ ਅਧਿਕਾਰਤ ਭਾਸ਼ਾਵਾਂ ਹਨ।

 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸ਼ਨੀਵਾਰ ਨੂੰ ਦਿੱਤੇ ਗਏ ਬਿਆਨ ਦਾ ਸਮਰਥਨ ਕਰਦਿਆਂ ਦੇਬ ਨੇ ਕਿਹਾ, "ਬਸਤੀਵਾਦੀ ਸ਼ਾਸਨ ਪ੍ਰਤੀ ਵਫ਼ਾਦਾਰੀ ਕਾਰਨ ਅੰਗਰੇਜ਼ੀ ਬਹੁਤਿਆਂ ਲਈ ਰੁਤਬੇ ਦਾ ਪ੍ਰਤੀਕ ਬਣ ਗਈ ਹੈ।"

 

ਦੱਸਣਯੋਗ ਹੈ ਕਿ ਅਮਿਤ ਸ਼ਾਹ ਨੇ ਕਿਹਾ ਸੀ ਕਿ ਹਿੰਦੀ ਇੱਕ ਭਾਸ਼ਾ ਦੇ ਰੂਪ ਚ ਸਾਰੇ ਦੇਸ਼ ਨੂੰ ਜੋੜ ਸਕਦੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Those who are opposing Hindi as the national language do not love the country says Deb