ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਦੇ ਰਾਹ ’ਚ ਅੜਿੱਕੇ ਡਾਹੁਣ ਵਾਲੇ ਕਦੇ ਸਫ਼ਲ ਨਹੀਂ ਹੋਣਗੇ: ਮੋਦੀ

ਕਸ਼ਮੀਰ ਦੇ ਰਾਹ ’ਚ ਅੜਿੱਕੇ ਡਾਹੁਣ ਵਾਲੇ ਕਦੇ ਸਫ਼ਲ ਨਹੀਂ ਹੋਣਗੇ: ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਦੂਜੇ ਕਾਰਜ–ਕਾਲ ਦੀ ਦੂਜੀ ‘ਮਨ ਕੀ ਬਾਤ’ ’ਚ ਕਿਹਾ ਕਿ ਜਿਹੜੇ ਵੀ ਲੋਕ ਕਸ਼ਮੀਰ ਦੇ ਵਿਕਾਸ ਦੇ ਰਾਹ ਵਿੱਚ ਅੜਿੱਕਾ ਬਣਦੇ ਹਨ ਤੇ ਨਫ਼ਰਤ ਫ਼ੈਲਾਉਣ ਦਾ ਜਤਨ ਕਰ ਰਹੇ ਹਨ; ਉਹ ਆਪਣੇ ਮਨਸੂਬਿਆਂ ’ਚ ਕਦੇ ਕਾਮਯਾਬ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਹੁਣ ਇਹ ਸਭ ਨੇ ਵੇਖ ਲਿਆ ਹੈ ਕਿ ਵਿਕਾਸ ਦੀ ਤਾਕਤ ਗੋਲ਼ੀਆਂ ਤੇ ਬੰਬਾਂ ਨਾਲੋਂ ਕਿਤੇ ਵੱਧ ਤਾਕਤਵਰ ਹੈ।

 

 

ਉਨ੍ਹਾਂ ਕਿਹਾ ਕਿ ਚੰਦਰਯਾਨ–2 ਮਿਸ਼ਨ ਨੇ ਇੱਕ ਵਾਰ ਫਿਰ ਇਹ ਸਿੱਧ ਕਰ ਦਿੱਤਾ ਹੈ ਕਿ ਜਦੋਂ ਗੱਲ ਨਵੇਂ ਖੇਤਰਾਂ ਵਿੱਚ ਕੁਝ ਵਿਲੱਖਣ ਕਰਨ ਦੀ ਹੋਵੇ, ਕੁਝ ਨਵਾਂ ਕਰ ਵਿਖਾਉਣ ਦਾ ਉਤਸ਼ਾਹ ਹੋਵੇ, ਤਾਂ ਸਾਡੇ ਵਿਗਿਆਨੀ ਸਭ ਤੋਂ ਵਧੀਆ ਤੇ ਵਿਸ਼ਵ–ਪੱਧਰੀ ਹਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਪਿਛਲੀ ਵਾਰ ਉਨ੍ਹਾਂ ਮੁਨਸ਼ੀ ਪ੍ਰੇਮਚੰਦ ਦੀਆਂ ਕਹਾਣੀਆਂ ਦੀ ਇੱਕ ਕਿਤਾਬ ਦੀ ਚਰਚਾ ਕੀਤੀ ਸੀ ਤੇ ਅਸੀਂ ਤੈਅ ਕੀਤਾ ਸੀ ਕਿ ਜੋ ਵੀ ਕਿਤਾਬ ਪੜ੍ਹੀਏ, ਉਸ ਬਾਰੇ ਨਰਿੰਦਰ ਮੋਦੀ ਐਪ ਰਾਹੀਂ ਸਭ ਨਾਲ ਸ਼ੇਅਰ ਕਰੀਏ। ਵੱਡੀ ਗਿਣਤੀ ਵਿੱਚ ਲੋਕਾਂ ਨੈ ਅਨੇਕ ਪੁਸਤਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਨਰਿੰਦਰ ਐਪ ਉੱਤੇ ਪੱਕੇ ਤੌਰ ’ਤੇ ਇੱਕ ਬੁੱਕ–ਕਾਰਨਰ ਬਣਾਇਆ ਜਾਵੇਗਾ; ਜੋ ਵੀ ਕੋਈ ਨਵੀਂ ਕਿਤਾਬ ਪੜ੍ਹੇਗਾ, ਉਹ ਉਸ ਬਾਰੇ ਉੱਥੇ ਲਿਖੇਗਾ।

 

 

ਸ੍ਰੀ ਮੋਦੀ ਨੇ ਉਸ ਬੁੱਕ–ਕਾਰਨਰ ਦਾ ਕੋਈ ਵਧੀਆ ਜਿਹਾ ਨਾਂਅ ਸੁਝਾਉਣ ਲਈ ਵੀ ਆਖਿਆ।

 

 

ਸ੍ਰੀ ਮੋਦੀ ਨੇ ਅੱਗੇ ਕਿਹਾ ਕਿ ਪੂਰੇ ਦੇਸ਼ ਨੂੰ ‘ਗਾਓਂ ਚਲੇ ਹਮ’ ਪ੍ਰੋਗਰਾਮ ਬਾਰੇ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਲੋਕ ਵਿਕਾਸ ਦੀ ਮੁੱਖਧਾਰਾ ਨਾਲ ਜੁੜਨ ਲਈ ਤਿਆਰ ਹਨ, ਬਹੁਤ ਉਤਸ਼ਾਹੀ ਹਨ। ਉਨ੍ਹਾਂ ਕਿਹਾ ਕਿ ਇਸੇ ਪ੍ਰੋਗਰਾਮ ਤੋਂ ਇਹ ਸਭ ਪਤਾ ਲੱਗਦਾ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਆਕਾਸ਼ ਦੇ ਪਾਰ ਪੁਲਾੜ ਵਿੱਚ ਭਾਰਤ ਦੀ ਸਫ਼ਲਤਾ ਬਾਰੇ ਜ਼ਰੂਰ ਮਾਣ ਮਹਿਸੂਸ ਹੋਇਆ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Those will not be successful who want to obstruct development of Kashmir says PM Modi