ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਟਬੰਦੀ ਵੇਲੇ ਗੜਬੜੀਆਂ ਕਰਨ ਵਾਲੇ ਦੇਸ਼ ਦੇ ਹਜ਼ਾਰਾਂ ਜਿਊਲਰਜ਼ ਕਸੂਤੇ ਫਸੇ

ਨੋਟਬੰਦੀ ਵੇਲੇ ਗੜਬੜੀਆਂ ਕਰਨ ਵਾਲੇ ਦੇਸ਼ ਦੇ ਹਜ਼ਾਰਾਂ ਜਿਊਲਰਜ਼ ਕਸੂਤੇ ਫਸੇ

ਨਵੰਬਰ 2016 ਦੌਰਾਨ ਨੋਟਬੰਦੀ ਵੇਲੇ ਗੜਬੜੀ ਕਰਨ ਵਾਲੇ ਦੇਸ਼ ਦੇ ਹਜ਼ਾਰਾਂ ਜਿਊਲਰਜ਼ ਨੂੰ ਆਮਦਨ ਟੈਕਸ ਵਿਭਾਗ ਨੇ ਨੋਟਿਸ ਭੇਜੇ ਸਨ; ਹੁਣ ਉਨ੍ਹਾਂ ਨੋਟਿਸਾਂ ਕਾਰਨ ਜਿਊਲਰਜ਼ ਦੀ ਮੁਸੀਬਤ ਵਧ ਗਈ ਹੈ।

 

 

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਸਮੁੱਚੇ ਦੇਸ਼ ’ਚ ਆਮਦਨ ਟੈਕਸ ਵਿਭਾਗ ਨੇ 15,000 ਦੇਲਗਭਗ ਜਿਊਲਰਜ਼ ਨੂੰ ਨੋਟਿਸ ਭੇਜੇ ਹਨ। ਇੰਡੀਅਨ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ ਦੇ ਸਕੱਤਰ ਸੁਰੇਂਦਰ ਮਹਿਤਾ ਨੇ ਦੋਸ਼ ਲਾਇਆ ਕਿ ਆਮਦਨ ਟੈਕਸ ਵਿਭਾਗ ਜਿਊਲਰਜ਼ ਤੋਂ ਹੀ ਲਗਭਗ 50 ਹਜ਼ਾਰ ਕਰੋੜ ਰੁਪਏ ਦੀ ਕਮਾਈ ਕਰਨੀ ਚਾਹੁੰਦਾ ਹੈ।

 

 

ਤੁਹਾਨੂੰ ਚੇਤੇ ਹੋਵੇਗਾ ਕਿ 8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ। ਨੋਟਬੰਦੀ ਦੌਰਾਨ ਜਿਊਲਰਜ਼ ਨੂੰ ਇਹ ਛੋਟ ਦਿੱਤੀ ਗਈ ਸੀ ਕਿ ਉਹ ਬੈਂਕ ’ਚ ਕਿੰਨੇ ਵੀ 500–1000 ਦੇ ਨੋਟ ਜਮ੍ਹਾ ਕਰਵਾ ਸਕਦੇ ਹਨ।

 

 

ਰਾਇਟਰਜ਼ ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਇਸ ਛੋਟ ਦਾ ਕਈ ਜਿਊਲਰਜ਼ ਨੇ ਗ਼ਲਤ ਫ਼ਾਇਦਾ ਉਠਾਇਆ ਤੇ ਕਾਲੇ ਧਨ ਨੂੰ ਚਿੱਟਾ ਕਰਨ ਵਿੱਚ ਖ਼ੂਬ ਪੈਸੇ ਕਮਾਏ। ਕਈ ਅਜਿਹੇ ਮਾਮਲੇ ਸਾਹਮਣੇ ਆਏ, ਜਦੋਂ ਜਿਊਲਰਜ਼ ਨੇ ਗਾਹਕਾਂ ਤੋਂ ਨਕਦ ਰਕਮਾਂ ਲਈਆਂ; ਉਨ੍ਹਾਂ ਨੂੰ ਬੈਂਕ ’ਚ ਜਮ੍ਹਾ ਕਰਵਾ ਦਿੱਤਾ ਤੇ ਬਾਅਦ ’ਚ ਬਿਨਾ ਕਿਸੇ ਕਾਰਨ ਗਾਹਕਾਂ ਨੂੰ ਵਾਪਸ ਕਰ ਦਿੱਤਾ।

 

 

ਕਈ ਅਜਿਹੇ ਵੀ ਮਾਮਲੇ ਹਨ; ਜਿਨ੍ਹਾਂ ਵਿੱਚ ਜਿਊਲਰਜ਼ ਦੀ ਵਿਕਰੀ ਨੋਟਬੰਦੀ ਤੋਂ ਬਾਅਦ ਅਚਾਨਕ ਵਧ ਗਈ, ਜੋ ਜਿਊਲਰਜ਼ ਵਿਕਰੀ ਦੋ ਹਫ਼ਤਿਆਂ ’ਚ ਕਰਦੇ ਸਨ, ਉਹ ਇੱਕ ਦਿਨ ’ਚ ਹੋਣ ਲੱਗੀ। ਅਜਿਹੀ ਸ਼ੱਕੀ ਕਮਾਈ ਵਾਲੇ ਜਿਊਲਰਜ਼ ਨੂੰ ਆਮਦਨ ਟੈਕਸ ਵਿਭਾਗ ਨੇ ਨੋਟਿਸ ਭੇਜਿਆ ਸੀ।

 

 

ਨੋਟਿਸ ਵਿੱਚ ਅਜਿਹੀਆਂ ਵਿਕਰੀਆਂ ਦਾ ਹਿਸਾਬ ਮੰਗਿਆ ਗਿਆ ਸੀ। ਫ਼ਿਲਹਾਲ ਕਾਨੂੰਨ ਮੁਤਾਬਕ ਜਿਊਲਰਜ਼ ਨੂੰ ਵਿਵਾਦਗ੍ਰਸਤ ਰਕਮ ਦਾ 20 ਫ਼ੀ ਸਦੀ ਜਮ੍ਹਾ ਕਰਨਾ ਹੋਵੇਗਾ।

 

 

ਨੋਟਬੰਦੀ ਵੇਲੇ ਵੱਡੇ ਪੱਧਰ ’ਤੇ ਜਿਊਲਰਜ਼ ਵੱਲੋਂ ਨਕਦੀ ਜਮ੍ਹਾ ਕਰਨ ਉੱਤੇ ਸ਼ੱਕ ਸੀ ਤੇ ਅਜਿਹੇ ਕੁਝ ਮਾਮਲਿਆਂ ਨੂੰ ਚੁਣ ਕੇ ਉਨ੍ਹਾਂ ਦੀ ਜਾਂਚ ਕੀਤੀ ਗਈ। ਕਈ ਜਿਊਲਰਜ਼ ਨੇ ਨੋਟਬੰਦੀ ਦੌਰਾਨ ਜਮ੍ਹਾ ਨਕਦੀ ਬਾਰੇ ਮੁਲਾਂਕਣ ਵਰ੍ਹੇ 2017–18 ਦੀ ਆਮਦਨ–ਟੈਕਸ ਰਿਟਰਨ ਵਿੱਚ ਵੀ ਜਾਣਕਾਰੀ ਨਹੀਂ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thousands of Jewelers now in dock who did wrong steps during demonetization