ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

6 ਦਿਨਾਂ ਤੋਂ ਪੈਦਲ ਚੱਲ ਕੇ ਆਪਣੇ ਘਰਾਂ ਵੱਲ ਵਧਦੇ ਜਾ ਰਹੇ ਨੇ ਲੱਖਾਂ ਮਜ਼ਦੂਰ

6 ਦਿਨਾਂ ਤੋਂ ਪੈਦਲ ਚੱਲ ਕੇ ਆਪਣੇ ਘਰਾਂ ਵੱਲ ਵਧਦੇ ਜਾ ਰਹੇ ਨੇ ਲੱਖਾਂ ਮਜ਼ਦੂਰ

ਪਿਛਲੇ ਪੰਜ–ਛੇ ਦਿਨਾਂ ਤੋਂ ਦਿਹਾੜੀਦਾਰ ਮਜ਼ਦੂਰਾਂ ਦਾ ਰੁਜ਼ਗਾਰ ਕੋਰੋਨਾ ਵਾਇਰਸ ਕਾਰਨ ਐਲਾਨੇ ਲੌਕਡਾਊਨ ਕਾਰਨ ਖੁੱਸ ਗਿਆ ਹੈ। ਇਸੇ ਲਈ ਦੇਸ਼ ਦੇ ਮਹਾਂਨਗਰਾਂ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਸਮੇਤ ਲਗਭਗ ਹੋਰ ਸਾਰੇ ਵੱਡੇ ਸ਼ਹਿਰਾਂ ਤੋਂ ਹਜ਼ਾਰਾਂ ਨਹੀਂ, ਸਗੋਂ ਲੱਖਾਂ ਮਜ਼ਦੂਰ ਆਪੋਪ–ਆਪਣੇ ਜੱਦੀ ਪਿੰਡਾਂ ਵੱਲ ਪੈਦਲ ਹੀ ਰਵਾਨਾ ਹੋ ਗਏ ਹਨ।

 

 

ਸੁੰਨੀਆਂ ਪਈਆਂ ਸੜਕਾਂ ਉੱਤੇ ਪੈਦਲ ਆਪਣੇ ਘਰਾਂ ਨੂੰ ਪਰਤ ਰਹੇ ਅਜਿਹੇ ਮਜ਼ਦੂਰ ਸਹਿਜੇ ਹੀ ਵਿਖਾਈ ਦੇ ਰਹੇ ਹਨ। ਬਹੁਤੇ ਮਜ਼ਦੂਰ ਦਿੱਲੀ ਮਹਾਂਨਗਰ ਤੋਂ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਤੇ ਹੋਰ ਸੂਬਿਆਂ ਲਈ ਰਵਾਨਾ ਹੋਏ ਹਨ।

 

 

ਅਜਿਹੇ ਮਜ਼ਦੂਰਾਂ ਨਾਲ ਜਦੋਂ ਗੱਲ ਕੀਤੀ ਗਈ, ਤਾਂ ਉਨ੍ਹਾਂ ਇਹੋ ਦੱਸਿਆ ਕਿ ਵੱਡੇ ਸ਼ਹਿਰਾਂ ’ਚ ਤਾਂ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋ ਗਿਆ ਸੀ। ਪਿੰਡਾਂ ’ਚ ਘੱਟੋ–ਘੱਟ ਰੋਟੀ ਤਾਂ ਨਸੀਬ ਹੋ ਜਾਵੇਗੀ।

 

 

ਦੇਸ਼ ਅਚਾਨਕ ਲੌਕਡਾਊਨ ਹੋ ਗਿਆ, ਜਿਸ ਕਾਰਨ ਬੱਸਾਂ, ਰੇਲਗੱਡੀਆਂ ਤੇ ਆਵਾਜਾਈ ਦੇ ਹੋਰ ਸਾਰੇ ਸਾਧਨ ਬਿਲਕੁਲ ਬੰਦ ਹੋ ਗਏ। ਇਸੇ ਲਈ ਉਨ੍ਹਾਂ ਨੂੰ ਮਜਬੂਰਨ ਆਪਣੇ ਰੁਜ਼ਗਾਰ ਦੇ ਅੱਡੇ ਛੱਡ ਕੇ ਆਪਣੇ ਜੱਦੀ ਘਰਾਂ ਨੂੰ ਪਰਤਣਾ ਪੈ ਰਿਹਾ ਹੈ। ਕੁਝ ਨੇ ਕਿਹਾ ਕਿ ਉਨ੍ਹਾਂ ਨੂੰ ਢਿੱਡ ਦੀ ਭੁੱਖ ਜੱਦੀ ਪਿੰਡਾਂ ਨੂੰ ਪਰਤਣ ਲਈ ਮਜਬੂਰ ਕਰ ਰਹੀ ਹੈ।

 

 

ਅਜਿਹੇ ਕੁਝ ਮਜ਼ਦੂਰਾਂ ਨੇ ਦੱਸਿਆ ਕਿ ਉਹ ਹੁਣ ਤੱਕ 800 ਤੋਂ 1,000 ਕਿਲੋਮੀਟਰ ਦਾ ਸਫ਼ਰ ਪਿਛਲੇ ਕੁਝ ਦਿਨਾਂ ਦੌਰਾਨ ਪੈਦਲ ਕਰ ਚੁੱਕੇ ਹਨ। ਰਾਹ ’ਚ ਕਦੇ ਕੋਈ ਟਰੱਕ ਜਾਂ ਟਰੈਕਟਰ–ਟਰਾਲੀ ਵਾਲਾ ਉਨ੍ਹਾਂ ਨੂੰ ਥੋੜ੍ਹੀ ਦੂਰੀ ਤੱਕ ਲਈ ਬਿਠਾ ਲੈਂਦਾ ਹੈ ਪਰ ਉਹ ਉਨ੍ਹਾਂ ਨੂੰ ਆਪਣੇ ਟਿਕਾਣੇ ’ਤੇ ਪੁੱਜ ਕੇ ਲਾਹ ਦਿੰਦਾ ਹੈ। ਇਸ ਦੌਰਾਨ ਉਨ੍ਹਾਂ ਦੇ ਢਿੱਡ ਦੀ ਭੁੱਖ ਜਿਉ ਦੀ ਤਿਉ ਕਾਇਮ ਹੈ।

 

 

ਦੂਰ–ਦੁਰਾਡੇ ਸ਼ਹਿਰਾਂ ਤੋਂ ਇੰਝ ਪਰਤ ਰਹੇ ਸਾਰੇ ਮਜ਼ਦੂਰਾਂ ਨੂੰ ਘੱਟੋ–ਘੱਟ 14 ਦਿਨਾਂ ਲਈ ਅਲੱਗ–ਥਲੱਗ ਮੈਡੀਕਲ ਨਿਗਰਾਨੀ ਅਧੀਨ ਰਹਿਣਾ ਪਵੇਗਾ।

 

 

ਹੁਣ ਜਦੋਂ ਅਜਿਹੀਆਂ ਕੁਝ ਖ਼ਬਰਾਂ ਆ ਰਹੀਆਂ ਹਨ ਕਿ ਸ਼ਾਇਦ ਦੇਸ਼ਬੰਦੀ ਭਾਵ ਲੌਕਡਾਊਨ ਦੀ ਮਿਆਦ 21 ਦਿਨਾਂ ਪਿੱਛੋਂ ਹੋਰ ਅੱਗੇ ਵਧਾਈ ਜਾਵੇ; ਤਾਂ ਮਜ਼ਦੂਰ ਤਬਕੇ ਦਾ ਚਿੰਤਾਤੁਰ ਹੋਣਾ ਸੁਭਾਵਕ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thousands of Labourers going on foot towards their own ancestral homes for the last 6 days