ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਵਾਹ ਕਾਰਨ ਮੰਡੀ ਗੋਬਿੰਦਗੜ੍ਹ ਇਕੱਠੇ ਹੋਏ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਸਰਹਿੰਦ ਤੇ ਪਟਿਆਲਾ ਭੇਜੇ

ਅਫ਼ਵਾਹ ਕਾਰਨ ਮੰਡੀ ਗੋਬਿੰਦਗੜ੍ਹ ਇਕੱਠੇ ਹੋਏ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਸਰਹਿੰਦ ਤੇ ਪਟਿਆਲਾ ਭੇਜੇ

ਕੋਰੋਨਾ ਵਾਇਰਸ ਤੋਂ ਬਚਾਲਈ ਲੌਕਡਾਉਨ ਤੇ ਕਰਫ਼ਿਊ ਕਾਰਣ ਬੇਰੁਜ਼ਗਾਰ ਹੋਏ ਪ੍ਰਵਾਸੀ ਮਜ਼ਦੂਰਾਂ ਵੱਲੋਂ ਆਪੋ ਆਪਣਿਆਂ ਸੂਬਿਆਂ ‘ਚ ਜਾਣ  ਲਈ  ਲੱਖਾਂ ਦੀ ਗਿਣਤੀ ‘ਚ ਰਜਿਸਟ੍ਰੇਸ਼ਨ ਕਰਵਾਈ ਗਈ ਹੈ, ਉਥੇ ਕਿਸੇ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਮੰਡੀ ਗੋਬਿੰਦਗੜ ਤੋਂ ਯੂ.ਪੀ ਲਈ ਟਰੇਨ ਜਾਵੇਗੀ।

 

 

ਇਹ ਸੁਣ ਕੇ ਪ੍ਰਵਾਸੀਆਂ ਨੇ ਮੰਡੀ ਗੋਬਿੰਦਗੜ ਵੱਲ ਨੂੰ ਚਾਲੇ ਪਾ ਦਿੱਤੇ। ਬੀਤੇ ਦੋ ਦਿਨਾਂ ਦੋਰਾਨ ਵੱਡੀ ਗਿਣਤੀ ‘ਚ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾਣ ਲਈ ਮੰਡੀ ਗੋਬਿੰਦਗੜ ਆਉਣੇ ਸ਼ੁਰੂ ਹੋ ਗਏ ਸਨ, ਜ਼ਿਨਾਂ  ਦੀ ਗਿਣਤੀ ਦੋ ਹਜ਼ਾਰ ਤੋਂ ਵੀ ਜਿਆਦਾ ਦੱਸੀ ਗਈ ਹੈ।

 

 

ਮੰਡੀ ਗੋਬਿੰਦਗੜ ਤੋਂ ਕੁਲਦੀਪ ਸਿੰਘ ਸ਼ੁਤਰਾਣਾ ਦੀ ਰਿਪੋਰਟ ਮੁਤਾਬਕ ਕੁਲ 1320 ਪ੍ਰਵਾਸੀਆਂ ਨੂੰ ਐਸ.ਡੀ.ਐਮ. ਅਮਲੋਹ ਸ੍ਰੀ ਆਨੰਦ ਸਾਗਰ ਸ਼ਰਮਾ ਦੀ ਅਗਵਾਈ ‘ਚ ਕੋਰੋਨਾ ਟੈਸਟ ਤੇ ਹੋਰ ਕਾਨੂੰਨੀ ਕਾਰਵਾਈ ਪੂਰੀ ਕਰਕੇ ਸ੍ਰੀ ਹਰਗੋਬਿੰਦ ਖਾਲਸਾ ਸਕੂਲ ਤੋਂ ਯੂ.ਪੀ. ਲਈ ਰੇਲਵੇ ਸਟੇਸ਼ਨ ਸਰਹਿੰਦ ਅਤੇ 122 ਪ੍ਰਵਾਸੀਆਂ ਨੂੰ ਸੁਲਤਾਨਪੁਰ (ਯੂ.ਪੀ.) ਲਈ 7 ਬੱਸਾਂ ਰਾਹੀਂ ਪਟਿਆਲਾ ਭੇਜਿਆ ਗਿਆ ਹੈ।

 

 

ਇਸ ਮੌਕੇ ਡੀ. ਐਸ. ਪੀ. ਅਮਲੋਹ ਸੁਖਵਿੰਦਰ ਸਿੰਘ, ਐਸ.ਐਚ.ਓ. ਮੰਡੀ ਗੋਬਿੰਗੜ ਮਹਿੰਦਰ ਸਿੰਘ, ਐਸ.ਐਚ. ਅਮਲੋਹ ਕੁਲਵਿੰਦਰ ਸਿੰਘ, ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਸੰਦੀਪ ਸ਼ਰਮਾ, ਇੰਸਪੈਕਟਰ ਪੰਕਜ਼ ਸ਼ੋਰੀ, ਪੀ.ਏ. ਪਰਮਜੀਤ ਸਿੰਘ, ਪਿ੍ਰੰਸੀਪਲ ਰਾਜੇਸ਼ ਸਰਮਾ, ਦਵਿੰਦਰ ਪਾਠਕ, ਏ.ਐਸ.ਆਈ ਵੈਦ ਪ੍ਰਕਾਸ਼, ਏ.ਐਸ.ਆਈ. ਜਸਵਿੰਦਰ ਸਿੰਘ, ਜਤਿੰਦਰ ਕੁਮਾਰ, ਗੋਲਡੀ, ਵਿੱਕੀ, ਵਿਸ਼ਾਲ, ਸੋਨੀ, ਸਤਿਗੁਰ ਤੇ ਹੋਰ ਹਾਜਿਰ ਸਨ।

ਅਫ਼ਵਾਹ ਕਾਰਨ ਮੰਡੀ ਗੋਬਿੰਦਗੜ੍ਹ ਇਕੱਠੇ ਹੋਏ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਸਰਹਿੰਦ ਤੇ ਪਟਿਆਲਾ ਭੇਜੇ

 

ਇਸ ਮੌਕੇ ਐਸ.ਡੀ.ਐਮ. ਅਮਲੋਹ ਸ੍ਰੀ ਆਨੰਦ ਸਾਗਰ ਸ਼ਰਮਾ ਨੇ ਦੱਸਿਆ ਕਿ ਇਨਾਂ ਸਾਰੇ ਪ੍ਰਵਾਸੀਆਂ ਦਾ ਪਹਿਲਾਂ ਕੋਰੋਨਾ ਟੈਸਟ ਕਰਵਾਉਣ ਤੋਂ ਬਾਅਦ ਸਾਰੀ ਕਾਨੂੰਨੀ ਪ੍ਰਿਆ ਪੂਰੀ ਕੀਤੀ ਗਈ ਹੈ ਅਤੇ ਪ੍ਰਵਾਸੀਆਂ ਨੂੰ ਆਪਣੇ ਘਰਾਂ ਲਈ ਸੁਰੱਖਿਅਤ ਭੇਜਣ ਦੇ ਨਾਲ  ਨਾਲ ਰਸਤੇ ਦੋਰਾਨ ਘਰ ਪਹੁੰਚਣ ਤੱਕ ਕੋਈ ਮੁਸ਼ਕਲ ਪੇਸ਼ ਨਾ ਆਵੇ, ਰੋਟੀ/ਪਾਣੀ ਆਦਿ ਦਾ ਸਾਰਾ ਪ੍ਰਬੰਧ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thousands of Migrant Labourers reach Mandi Gobindgarh due to rumour sent to Sirhind and Patiala