ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸ੍ਰੀਨਗਰ ’ਚ ਹਜ਼ਾਰਾਂ ਰੋਸ ਮੁਜ਼ਾਹਰਾਕਾਰੀਆਂ ਦੀਆਂ ਸੁਰੱਖਿਆ ਬਲਾਂ ਨਾਲ ਝੜਪਾਂ

​​​​​​​ਸ੍ਰੀਨਗਰ ’ਚ ਹਜ਼ਾਰਾਂ ਰੋਸ ਮੁਜ਼ਾਹਰਾਕਾਰੀਆਂ ਦੀਆਂ ਸੁਰੱਖਿਆ ਬਲਾਂ ਨਾਲ ਝੜਪਾਂ

ਕੱਲ੍ਹ ਸ਼ੁੱਕਰਵਾਰ ਨੂੰ ਸ੍ਰੀਨਗਰ ’ਚ ਹਜ਼ਾਰਾਂ ਰੋਸ ਮੁਜ਼ਾਹਰਾਕਾਰੀਆਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀ ਬਹੁਤ ਥਾਵਾਂ ਉੱਤੇ ਸੁਰੱਖਿਆ ਬਲਾਂ ਦੇ ਜਵਾਨਾਂ ਨਾਲ ਵੀ ਝਗੜ ਪਏ। ਅਖ਼ੀਰ ਅੱਥਰੂ ਗੈਸ ਦੇ ਗੋਲ਼ੇ ਛੱਡੇ ਗਏ ਤੇ ਪਲਾਸਟਿਕ ਦੀਆਂ ਗੋਲ਼ੀਆਂ ਚਲਾਈਆਂ ਗਈਆਂ। ਏਐੱਫ਼ਪੀ ਦਾ ਰਿਪੋਰਟਰ ਤਦ ਮੌਕੇ ’ਤੇ ਮੌਜੂਦ ਸੀ। ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।

 

 

ਕੱਲ੍ਹ ਜੁੰਮੇ ਦੀ ਨਮਾਜ਼ ਮੌਕੇ ਹਜ਼ਾਰਾਂ ਲੋਕ ਸ੍ਰੀਨਗਰ ਦੀਆਂ ਸੜਕਾਂ ਉੱਤੇ ਆ ਗਏ ਤੇ ਉਨ੍ਹਾਂ ਰੈਲੀਆਂ ਕੀਤੀਆਂ। ਪਿਛਲੇ 13 ਦਿਨਾਂ ਤੋਂ ਕਸ਼ਮੀਰ ਵਾਦੀ ਵਿੱਚ ਫ਼ੋਨ ਤੇ ਇੰਟਰਨੈੱਟ ਸੇਵਾਵਾਂ ਪੂਰੀ ਤਰ੍ਹਾਂ ਬੰਦ ਪਈਆਂ ਹਨ। ਵਾਦੀ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਕਰਫ਼ਿਊ ਲੱਗਾ ਹੋਇਆ ਹੈ।

 

 

ਦਰਅਸਲ, ਬੀਤੀ 5 ਅਗਸਤ ਨੂੰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਖ਼ਤਮ ਕਰਨ ਦੇ ਬਾਅਦ ਤੋਂ ਹੀ ਕਸ਼ਮੀਰ ਵਾਦੀ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਹਨ। ਆਮ ਲੋਕਾਂ ਵਿੱਚ ਅੰਦਰੂਨੀ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ।

 

 

ਸ੍ਰੀਨਗਰ ਦੇ ਸੌਰਾ ਇਲਾਕੇ ਵਿੱਚ ਕੱਲ੍ਹ ਲੋਕ ਅਚਾਨਕ ਇਕੱਠੇ ਹੋਣੇ ਸ਼ੁਰੂ ਹੋ ਗਏ। ਬੀਤੀ 5 ਅਗਸਤ ਦੇ ਬਾਅਦ ਤੋਂ ਇਸੇ ਇਲਾਕੇ ’ਚ ਜ਼ਿਆਦਾਤਰ ਗੜਬੜੀ ਵੇਖੀ ਗਈ ਹੈ।

 

 

ਪੁਲਿਸ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਤੇ ਮੁੱਖ ਸੜਕ ਉੱਤੇ ਮਾਰਚ ਕੀਤਾ। ਮੁਜ਼ਾਹਰਾਕਾਰੀਆਂ ਨੇ ਪੱਥਰ ਸੁੱਟੇ ਤੇ ਆਪ ਦੁਕਾਨਾਂ ਦੇ ਵੱਡੇ ਬੋਰਡਾਂ ਤੇ ਟੀਨ ਦੀਆਂ ਸ਼ੀਟਾਂ ਪਿੱਛੇ ਲੁਕਦੇ ਰਹੇ।

 

 

ਇੱਕ ਡ੍ਰੋਨ ਰਾਹੀਂ ਸਮੁੱਚੇ ਇਲਾਕੇ ਉੱਤੇ ਚੌਕਸ ਨਜ਼ਰ ਰੱਖੀ ਜਾ ਰਹੀ ਹੈ। ਇੱਕ ਧਾਰਮਿਕ ਸਥਾਨ ਦੇ ਅੰਦਰ ਵੀ ਵੱਡਾ ਇਕੱਠ ਹੋਇਆ ਦੱਸਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thousands of Protesters clash with security forces