ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਜ਼ਾਰਾਂ ਵੋਲਟ ਦਾ ਕਰੰਟ ਵੀ ਇਸ ਨੌਜਵਾਨ ’ਤੇ ਹੈ ਬੇਅਸਰ!

ਹਰਿਆਣਾ ਦੇ ਸੋਨੀਪਤ ਚ ਦੀਪਕ ਜਾਂਗੜਾ ਨਾਂ ਦਾ ਇੱਕ ਅਜਿਹਾ ਲੜਕਾ ਹੈ ਜਿਸਦੇ ਸਰੀਰ ਤੇ ਹਜ਼ਾਰਾਂ ਵੋਲਟ ਦਾ ਕਰੰਟ ਵੀ ਬੇਅਸਰ ਹੈ। ਦੀਪਕ ਦੇ ਸ਼ਰੀਰ ਤੇ ਸਿਰਫ ਘਰਾਂ ਚ ਸਪਲਾਈ ਹੋਣ ਵਾਲੀ 240 ਵੋਲਟ ਦਾ ਕਰੰਟ ਹੀ ਬੇਅਸਰ ਨਹੀਂ ਹੈ ਸਗੋਂ 11000 ਵੋਲਟ ਦਾ ਕਰੰਟ ਵੀ ਉਸਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਦੀਪਕ ਬਾਰੇ ਚ ਅਜਿਹੀ ਖ਼ਬਰ ਸੁਣ ਕੇ ਹਰੇਕ ਕੋਈ ਹੈਰਾਨ ਹੈ।

 

ਦੀਪਕ ਦੇ ਸ਼ਰੀਰ ਤੇ ਬਿਜਲੀ ਦਾ ਕਰੰਟ ਬੇਅਸਰ ਹੈ ਇਸ ਗੱਲ ਨੂੰ ਸਾਬਿਤ ਕਰਨ ਲਈ ਲੋਕ ਉਸ ਨਾਲ ਕਈ ਪ੍ਰਯੋਗ ਵੀ ਕਰ ਚੁੱਕੇ ਹਨ ਪਰ ਉਸਨੂੰ ਕਰੰਟ ਨਹੀਂ ਲੱਗਦਾ। 19 ਸਾਲ ਦਾ ਦੀਪਕ ਜਾਂਗੜਾ ਆਪਣੇ ਨੰਗੇ ਹੱਥਾਂ ਨਾਲ 11000 ਵੋਲਟ ਦੀ ਤਾਰ ਫੜ੍ਹ ਲੈਂਦਾ ਹੈ। ਕਈ ਵਾਰ ਹਾਈਪਾਵਰ ਬਿਜਲੀ ਦੀਆਂ ਤਾਰਾਂ ਨੂੰ ਆਪਣੀ ਜੀਭ ਤੇ ਵੀ ਲਗਾ ਚੁੱਕਾ ਹੈ ਪਰ ਉਸਨੂੰ ਬਿਜਲੀ ਦੇ ਝੱਟਕੇ ਦਾ ਅਸਰ ਤੱਕ ਨਹੀਂ ਹੁੰਦਾ।

 

(ਵੀਡਿਓ ਹਿਸਟਰੀ ਟੀਵੀ)

 

 

ਦੀਪਕ ਨੇ ਇਸ ਬਾਰੇ ਮੀਡੀਆ ਨੂੰ ਦੱਸਿਆ ਕਿ ਰੱਬ ਨੇ ਹੀ ਉਸਨੂੰ ਅਜਿਹਾ ਬਣਾਇਆ ਹੈ। ਦੀਪਕ ਖੁ਼ੱਦ ਨੂੰ ਬਹੁਤ ਲੱਕੀ ਮੰਨਦਾ ਹੈ ਕਿਉਂਕਿ ਉਹ ਜੋ ਕਰ ਸਕਦਾ ਹੈ, ਉਸਨੂੰ ਕੋਈ ਨਹੀਂ ਕਰ ਸਕਦਾ।

 

ਦੀਪਕ ਨੇ ਦੱਸਿਆ ਕਿ ਲਗਭਗ ਪੰਜ ਸਾਲ ਪਹਿਲਾਂ ਦੀਪਕ ਆਪਣੇ ਘਰ ਚ ਹੀਟਰ ਠੀਕ ਕਰ ਰਿਹਾ ਸੀ ਤਾਂ ਹੀ ਉਸਨੂੰ ਪਤਾ ਚੱਲਿਆ ਕਿ ਬਿਜਲੀ ਦੇ ਕਰੰਟ ਦਾ ਅਸਰ ਉਸ ਤੇ ਨਹੀਂ ਹੁੰਦਾ। ਇਸ ਤੋਂ ਬਾਅਦ ਉਸਨੇ ਕਈ ਪ੍ਰਯੋਗ ਕਰਦਿਆਂ ਖੁੱਦ ਨੂੰ ਕਈ ਵਾਰ ਬਿਜਲੀ ਦੇ ਵੱਡੇ ਵੱਡੇ ਝੱਟਕੇ ਦਿੱਤੇ ਪਰ ਕਰੰਟ ਦਾ ਕੋਈ ਅਸਰ ਨਾ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thousands of volts are also in vain on this young man