ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਤੇ ਯੂਪੀ ਦੇ 7 ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ

ਦਿੱਲੀ ਅਤੇ ਯੂਪੀ ਦੇ 7 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਦ ਦੀ ਧਮਕੀ ਦਿੱਤੀ ਗਈ ਹੈ। ਇੱਕ ਅੱਤਵਾਦੀ ਸੰਗਠਨ ਨੇ ਨਾਂ ਤੋਂ ਧਮਕੀ ਵਾਲਾ ਈਮੇਲ ਲਖਨਊ, ਗਾਜ਼ਿਆਬਾਦ ਅਤੇ ਸ਼ਾਮਲੀ ਦੇ ਪੁਲਿਸ ਅਫਸਰਾਂ ਦੀ ਆਈਡੀ ਤੇ ਆਇਆ ਹੈ। ਸ਼ਾਮਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੇਰਠ ਤੋਂ ਇਕ ਵਿਅਕਤੀ ਨੂੰ ਬੁੱਧਵਾਰ ਸ਼ਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

ਏਟੀਐਸ ਨੇ ਮੁਸਤੈਂਦੀ ਦਿਖਾਉਂਦਿਆਂ ਛਾਣਬੀਨ ਸ਼ੁਰੂ ਕਰ ਦਿੱਤੀ ਹੈ। ਯੂਪੀ ਦੀ ਹੋਰਨਾਂ ਸੁਰੱਖਿਆ ਅਤੇ ਖੂਫ਼ੀਆ ਏਜੰਸੀ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਮੁਤਾਬਕ ਇਸ ਵਿਅਕਤੀ ਨੇ ਕਿਸੇ ਦੇ ਕਹਿਣ ਤੇ ਧਮਕੀ ਵਾਲਾ ਈਮੇਲ ਭੇਜਿਆ ਹੈ। ਏਜੰਸੀਆਂ ਇਹ ਪਤਾ ਲਗਾਉਣ ਚ ਰੁੱਝੀਆਂ ਹਨ ਕਿ ਇਸ ਵਿਅਕਤੀ ਨੂੰ ਕਿਸ ਨੇ ਵਰਗਲਾਇਆ ਹੈ।

 

ਇਹ ਈਮੇਲ ਉੱਤਰ ਪ੍ਰਦੇਸ਼ ਪੁਲਿਸ ਦੇ ਸੁਰੱਖਿਆ ਮੁੱਖ ਦਫ਼ਤਰ ਲਖਨਊ, ਸੀਬੀਸੀਆਈਡੀ ਮੁੱਖ ਦਫ਼ਤਰ, ਇੰਟੈਲੀਜੈਂਸ ਮੁੱਖ ਦਫ਼ਤਰ ਸਮੇਤ ਗਾਜ਼ਿਆਬਾਦ ਅਤੇ ਸ਼ਾਮਲੀ ਐਸਐਸਪੀ ਦੀ ਈਮੇਲ ਆਈਡੀ ਤੇ ਆਈ ਹੈ। ਇਸ ਧਮਕੀ ਵਾਲੀ ਈਮੇਲ ਚ ਦਿੱਲੀ ਤੇ ਯੂਪੀ ਦੇ ਕੁੱਲ 7 ਰੇਲਵੇ ਸਟੇਸ਼ਨਾਂ ਨੂੰ ਅਗਲੇ 72 ਘੰਟਿਆਂ ਚ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਅਫ਼ਸਰਾਂ ਚ ਭਾਜੜਾਂ ਦਾ ਮਾਹੌਲ ਬਣਿਆ ਹੋਇਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Threat of bomb attack in 7 railway stations of Uttar Pradesh and Delhi