ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਤੇ ਟਰੰਪ ਦੀ ਯਾਤਰਾ ਵੇਲੇ ਅਹਿਮਦਾਬਾਦ ਕ੍ਰਿਕੇਟ ਸਟੇਡੀਅਮ ਸਾਹਵੇਂ ਮੁਜ਼ਾਹਰੇ ਦੀ ਧਮਕੀ

ਮੋਦੀ ਤੇ ਟਰੰਪ ਦੀ ਯਾਤਰਾ ਵੇਲੇ ਅਹਿਮਦਾਬਾਦ ਕ੍ਰਿਕੇਟ ਸਟੇਡੀਅਮ ਸਾਹਵੇਂ ਮੁਜ਼ਾਹਰੇ ਦੀ ਧਮਕੀ

ਰਾਖਵੇਂਕਰਨ ’ਤੇ ਸੁਪਰੀਮ ਕੋਰਟ ਦੇ ਹਾਲੀਆ ਫ਼ੈਸਲੇ ਤੋਂ ਨਾਖ਼ੁਸ਼ ਗੁਜਰਾਤ ਕਾਂਗਰਸ ਨੇ ਨਵੇਂ ਕ੍ਰਿਕੇਟ ਸਟੇਡੀਅਮ ਦੇ ਬਾਹਰ 24 ਫ਼ਰਵਰੀ ਨੁੰ ਪ੍ਰਦਰਸ਼ਨ ਕਰਨ ਦੀ ਧਮਕੀ ਦਿੱਤੀ ਹੈ; ਜਿੱਥੇ ਉਸ ਦਿਨ ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਇੱਕ ਵੱਡੇ ਸਮਾਰੋਹ ’ਚ ਭਾਗ ਲੈਣਗੇ।

 

 

ਮੋਟੇਰਾ ਸਥਿਤ ਇਸ ਸਟੇਡੀਅਮ ਦਾ 24 ਫ਼ਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਉਦਘਾਟਨ ਕਰਨਗੇ। ਦੋਵੇਂ ਆਗੂ ਇਸ ਮੌਕੇ ਸੰਬੋਧਨ ਵੀ ਕਰਨਗੇ।

 

 

ਵਿਰੋਧੀ ਪਾਰਟੀ ਕਾਂਗਰਸ ਨੇ ਕਿਹਾ ਕਿ ਜੇ ਕੇਂਦਰ ਅਨੁਸੂਚਿਤ ਜਾਤੀ/ਅਨੁਯੁਤਿਚ ਕਬੀਲਿਆਂ ਲਈ ਨੌਕਰੀਆਂ ਬਾਰੇ ਸੁਪਰੀਮ ਕੋਰਟ ਦੇ ਹਾਲੀਆ ਫ਼ੈਸਲੇ ਨੂੰ ਲੈ ਕੇ ਕੋਈ ਵਾਜਬ ਕਦਮ ਚੁੱਕਣ ਤੋਂ ਨਾਕਾਮ ਰਹਿੰਦਾ ਹੈ, ਤਾਂ ਉਹ ਇਸ ਸਟੇਡੀਅਮ ਦੇ ਬਾਹਰ ਪ੍ਰਦਰਸ਼ਨ ਕਰੇਗਾ।

 

 

ਗੁਜਰਾਤ ਕਾਂਗਰਸ ਨੇ ਸੁਪਰੀਮ ਕੋਰਟ ਦੇ ਪਿਛਲੇ ਹਫ਼ਤੇ ਦੇ ਇਸ ਫ਼ੈਸਲੇ ਨੂੰ ਲੈ ਕੇ ਕੱਲ੍ਹ ਸੋਮਵਾਰ ਨੂੰ ਸਾਰੰਗਪੁਰ ਇਲਾਕੇ ’ਚ ‘ਸੰਵਿਧਾਨ ਬਚਾਓ’ ਰੈਲੀ ਕੀਤੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੂਬਾ ਨਿਯੁਕਤੀਆਂ ਵਿੱਚ ਰਾਖਵਾਂਕਰਨ ਦੇਣ ਲਈ ਪਾਬੰਦ ਨਹੀਂ ਹੈ ਤੇ ਤਰੱਕੀ ਵਿੱਚ ਰਾਖਵੇਂਕਰਨ ਦਾ ਦਾਅਵਾ ਕੋਈ ਮੌਲਿਕ ਅਧਿਕਾਰ ਨਹੀਂ ਹੈ।

 

 

ਕਾਂਗਰਸ ਨੇ ਮੰਗ ਕੀਤੀ ਕਿ ਐੱਨਡੀਏ ਸਰਕਾਰ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁੱਧ ਜਾਇਜ਼ਾ ਪਟੀਸ਼ਨ ਦਾਇਰ ਕਰੇ ਜਾਂ ਇਸ ਹੁਕਮ ਨੂੰ ਰੱਦ ਕਰਨ ਲਈ ਸੰਵਿਧਾਨਕ ਸੋਧ ਲਿਆਵੇ।

 

 

ਇਸ ਰੈਲੀ ’ਚ ਸੂਬਾ ਕਾਂਗਰਸ ਦੇ ਪ੍ਰਧਾਨ ਅਮਿਤ ਚਾਵੜਾ ਨੇ ਕਿਹਾ ਕਿ ਇਹ ਪ੍ਰਦਰਸ਼ਨ ਮਹਿਜ਼ ਸ਼ੁਰੂਆਤ ਹੈ। ਆਉਣ ਵਾਲੇ ਦਿਨਾਂ ’ਚ ਅਸੀਂ ਛੋਟੇ ਸ਼ਹਿਰਾਂ ਤੇ ਪਿੰਡਾਂ ’ਚ ਲੋਕਾਂ ਤੱਕ ਪੁੱਜਾਂਗੇ। ਜੇ ਲੋੜ ਹੋਈ, ਤਾਂ ਅਸੀਂ ਮੋਟੇਰਾ ਅਤੇ ਦਿੱਲੀ ’ਚ ਵੀ ਪ੍ਰਦਰਸ਼ਨ ਕਰਾਂਗੇ।

 

 

ਗੁਜਰਾਤ ਦੇ ਪਾਰਟੀ ਮਾਮਲਿਆਂ ਦੇ ਇੰਚਾਰਜ ਰਾਜੀਵ ਸਾਤਵ ਨੇ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਕਈ ਸਾਲਾਂ ਤੋਂ ਰਾਖਵਾਂਕਰਨ ਹਟਵਾਉਣ ਦਾ ਜਤਨ ਕਰ ਰਹੇ ਹਨ। ਰਾਖਵਾਂਕਰਨ ਹਟਾਉਣਾ ਉਨ੍ਹਾਂ ਦਾ ਏਜੰਡਾ ਹੈ, ਜਦ ਕਿ ਸਾਡੇ ਮਹਾਂਪੁਰਖਾਂ ਨੇ ਇਹ ਵਿਵਸਥਾ ਕੀਤੀ ਸੀ, ਤਾਂ ਜੋ ਹਾਸ਼ੀਏ ’ਤੇ ਜਾ ਚੁੱਕੇ ਲੋਕਾਂ ਨੂੰ ਬਰਾਬਰ ਦੇ ਮੌਕੇ ਮਿਲ ਸਕਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Threat of demonstration outside Ahmedabad Cricket Stadium during the travel of PM Modi and Trump