ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਸਮੇਤ ਕਈ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਸ਼ਾਮਲੀ ਰੇਲਵੇ ਸਟੇਸ਼ਨ ਸਮੇਤ ਦਿੱਲੀ, ਗਾਜ਼ਿਆਬਾਦ, ਮੁਜ਼ੱਫਰਨਗਰ ਆਦਿ ਸਟੇਸ਼ਨਾਂ ਨੂੰ 13 ਮਈ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਅਜਿਹਾ ਨਾ ਹੋਣ ’ਤੇ 16 ਮਈ ਨੂੰ ਕਾਸ਼ੀ ਵਿਸ਼ਵਨਾਥ ਮੰਦਰ, ਦਿੱਲੀ ਆਦਿ ਮਸ਼ਹੂਰ ਮੰਦਿਰਾਂ ਨੂੰ ਉਡਾਉਣ ਦੀ ਧਮਕੀ ਨਾਲ ਲਿਖੀ ਚਿੱਠੀ ਡਾਕ ਦੇ ਦੁਆਰਾ ਸ਼ਾਮਲੀ ਸਟੇਸ਼ਨ ਮਾਸ਼ਟਰ ਨੂੰ ਭੇਜਿਆ ਗਿਆ ਹੈ।

 

ਚਿੱਠੀ ’ਤੇ ਪੈੱਨ ਨਾਲ ਲਿਖਿਆ ਗਿਆ ਹੈ, ਲਿਖਾਈ ਕਾਫੀ ਖਰਾਬ ਹੈ। ਜਿਸ ਕਾਰਨ ਚਿੱਠੀ ਪੜ੍ਹਨੀ ਕਾਫੀ ਮੁਸ਼ਕਲ ਹੈ। ਇਸ ਨੂੰ ਜੈਸ਼ ਏ ਮੁਹੰਮਦ ਦੇ ਨਾਂ ਨਾਲ ਭੇਜਿਆ ਗਿਆ ਹੈ। ਚਿੱਠੀ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆ ਪੁਲਿਸ ਪ੍ਰਸ਼ਾਸਨ ਨੇ ਰੇਲਵੇ ਸਟੇਸ਼ਨਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਨੇੜਲੇ ਜ਼ਿਲ੍ਹਿਆਂ ਚ ਵੀ ਸੂਚਨਾ ਦੇ ਦਿੱਤੀ ਗਈ ਹੈ।

 

ਇਸ ਦੇ ਕਾਰਨ ਹੋਰਨਾਂ ਜ਼ਿਲ੍ਹਿਆਂ ਚ ਰੇਲਵੇ ਸਟੇਸ਼ਨਾਂ ’ਤੇ ਜੀਆਰਪੀ, ਆਰਪੀਐਫ਼ ਅਤੇ ਸਿਵਲ ਪੁਲਿਸ ਹਰਕਤ ਚ ਆ ਗਈ ਹੈ ਤੇ ਆਪਣੀ ਤਿੱਖੀ ਨਜ਼ਰਾਂ ਨਾਲ ਚੌਕਸੀ ਕਰਨ ਚ ਜੁਟੀ ਹੋਈ ਹੈ।

 

ਦੱਸ ਦੇਈਏ ਕਿ ਤਿੰਨ ਦਿਨ ਪਹਿਲਾਂ ਵੀ ਰੁੜਕੀ ਦੇ ਰੇਲਵੇ ਸਟੇਸ਼ਨ ਸੁਪਰਡੈਂਟ ਨੂੰ ਵੀ ਧਮਕੀ ਭਰੀ ਚਿੱਠੀ ਮਿਲੀ ਸੀ। ਇਸ ਸਬੰਧੀ ਜ਼ਿਲ੍ਹੇ ਅਤੇ ਰੇਲਵੇ ਦੇ ਸੀਨੀਅਰ ਅਫ਼ਸਰ ਜਾਂਚ ਦੀ ਗੱਲ ਕਰਵਾਉਣ ਦੀ ਗੱਲ ਕਹਿ ਰਹੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Threaten to blow up many railway stations including Delhi a letter sent to station master in shamli