ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀਆਂ ਵੱਲੋਂ 10 ਨਵਬੰਰ ਤੱਕ ਰੇਲਵੇ ਸਟੇਸ਼ਨ ਤੇ ਮੰਦਰ ਉਡਾਨ ਦੀ ਧਮਕੀ

ਅੱਤਵਾਦੀਆਂ ਵੱਲੋਂ 10 ਨਵਬੰਰ ਤੱਕ ਰੇਲਵੇ ਸਟੇਸ਼ਨ ਤੇ ਮੰਦਰ ਉਡਾਨ ਦੀ ਧਮਕੀ

ਉਤਰ ਪ੍ਰਦੇਸ਼ `ਚ ਸਹਾਰਨਪੁਰ ਰੇਲਵੇ ਸਟੇਸ਼ਨ ਅਤੇ ਸ਼ਾਕੁੰਭਰੀ ਦੇਵੀ ਮੰਦਰ ਨੂੰ ਬੰਬ ਨਾਲ ਉਡਾਣ ਦੀ ਧਮਕੀ ਭਰਿਆ ਪੱਤਰ ਰੇਲਵੇ ਪੁਲਿਸ ਸਟੇਸ਼ਨ ਨੂੰ ਮਿਲਿਆ ਹੈ।


ਸਟੇਟ ਰੇਲਵੇ ਪੁਲਿਸ (ਜੀਆਰਪੀ) ਇੰਚਾਰਜ ਅਸ਼ੋਕ ਸਿਸੋਦੀਆ ਨੇ ਦੱਸਿਆ ਕਿ ਅੰਬਾਲਾ ਰੇਲਵੇ ਸਟੇਸ਼ਨ ਦੇ ਨਿਰਦੇਸ਼ਕ ਬੀ ਐਸ ਗਿੱਲ ਨੂੰ ਮਿਲੇ ਪੱਤਰ `ਚ ਧਮਕੀ ਦਿੱਤੀ ਗਈ ਹੈ ਕਿ 20 ਅਕਤੂਬਰ ਅਤੇ 10 ਨਵੰਬਰ ਦੇ ਵਿਚ ਸਹਾਰਨਪੁਰ ਰੇਲਵੇ ਸਟੇਸ਼ਨ ਅਤੇ ਸ਼ਾਕੁੰਭਰੀ ਦੇਵੀ ਮੰਦਰ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ।


ਨਿਊਜ਼ ਏਜੰਸੀ ਵਾਰਤਾ ਮੁਤਾਬਕ ਅਸ਼ੋਕ ਸਿਸੋਦੀਆ ਨੇ ਦੱਸਿਆ ਕਿ ਪੱਤਰ ਲਿਖਣ ਵਾਲੇ ਨੇ ਖੁਦ ਨੂੰ ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ ਦਾ ਮੈਂਬਰ ਦੱਸਿਆ ਹੈ। ਸੁਰੱਖਿਆ ਬਲਾਂ ਅਨੁਸਾਰ ਪੱਤਰ ਕਿਸੇ ਸ਼ਰਾਰਤੀ ਤੱਤ ਨੇ ਲਿਖਿਆ ਹੈ ਜਿਸਦੀ ਭਾਲ ਕੀਤੀ ਜਾ ਰਹੀ ਹੈ। ਸੁਰੱਖਿਆ ਦੇ ਤੌਰ `ਤੇ ਸੁਰੱਖਿਆ ਬਲਾਂ ਨੇ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:threatened letter to blow the saharanpur railway station and temple