ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਸਮੂਹਿਕ ਬਲਾਤਕਾਰ ਮਾਮਲਾ : ਤਿੰਨ ਦੋਸ਼ੀਆਂ ’ਚ ਇੱਕ ਫੌ਼ਜੀ ਵੀ ਸੀ ਸ਼ਾਮਲ!

ਹਰਿਆਣਾ ਦੇ ਡੀਜੀਪੀ ਬੀਐਸ ਸੰਧੂ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਲੜਕੀ ਨਾਲ ਕਥਿਤ ਤੌਰ ਤੇ ਬਲਾਤਕਾਰ ਦੇ ਤਿੰਨ ਦੋਸ਼ੀਆਂ ਚੋਂ ਰਾਜਸਥਾਨ ਦਾ ਇੱਕ ਫ਼ੌਜੀ ਵੀ ਸ਼ਾਮਲ ਹੈ ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀ ਟੀਮ ਰਾਜਸਥਾਨ ਰਵਾਨਾ ਹੋ ਗਈ ਹੈ। ਤਿੰਨਾਂ ਨੇ ਬੱਸ ਸਟਾਪ ਤੋਂ 19 ਸਾਲਾ ਲੜਕੀ ਨੂੰ ਕਥਿਤ ਤੌਰ ਤੇ ਅਗਵਾ ਕਰ ਲਿਆ ਅਤੇ ਬੁੱਧਵਾਰ ਨੂੰ ਹਰਿਆਣਾ ਦੇ ਮਹਿੰਦਰਗੜ੍ਹ ਜਿ਼ਲ੍ਹੇ ਚ ਬਲਾਤਕਾਰ ਕੀਤਾ ਸੀ।

 

 

 

ਉਨ੍ਹਾਂ ਦੱਸਿਆ ਕਿ ਦੋ ਹੋਰਨਾਂ ਦੋਸ਼ੀਆਂ ਦੀ ਭਾਲ ਚ ਪੁਲਿਸ ਦਿਨ ਰਾਤ ਛਾਪੇਮਾਰੀ ਕਰ ਰਹੀ ਹੈ ਅਤੇ ਛੇਤੀ ਹੀ ਇਹ ਦੋਵੇਂ ਦੋਸ਼ੀ ਵੀ ਪੁਲਿਸ ਦੀ ਪਕੜ ਚ ਹੋਣਗੇ। ਸੰਧੂ ਨੇ ਦੱਸਿਆ ਕਿ ਪੀੜਤ ਨੂੰ ਸਾਰੇ ਦੋਸ਼ੀ ਜਾਣਦੇ ਸਨ। ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ (ਐਸਆਈਟੀ) ਬਣਾਈ ਗਈ ਹੈ।

 

 

 

ਕੌਮੀ ਮਹਿਲਾ ਕਮਿਸ਼ਨ (ਐਨਸੀਡਬਲਿਊ) ਦੀ ਮੁਖੀ ਰੇਖਾ ਸ਼ਰਮਾ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਹਰਿਆਣਾ ਦੇ ਪੁਲਿਸ ਮੁਖੀ ਬੀਐਸ ਸੰਧੂ ਨੂੰ ਉਕਤ ਬਲਾਤਕਾਰ ਦੀ ਜਾਂਚ ਰਿਪੋਰਟ ਤੋਂ ਤੁਰੰਤ ਜਾਣੂ ਕਰਵਾਉਣ ਦੇ ਹੁਕਮ ਦਿੱਤੇ ਹਨ।

 

 

 

ਸਰਕਾਰ ਦੁਆਰਾ ਸਨਮਾਨਿਤ ਕੀਤੀ ਗਈ ਸਕੂਲ ਦੀ ਟਾਪਰ ਰਹੀ ਲੜਕੀ ਦੇ ਪਿਤਾ ਨੇ ਦੋਸ ਲਾਇਆ ਕਿ ਕਾਰ ਚ ਸਵਾਰ ਹੋ ਕੇ ਆਏ ਦੋਸ਼ੀਆਂ ਨੇ ਉਸਦੀ ਧੀ ਨੂੰ ਅਗਵਾਹ ਕੀਤਾ ਅਤੇ ਕਿਸੇ ਸੁਨਸਾਨ ਥਾਂ ਤੇ ਲੈ ਜਾ ਕੇ ਉਸਨੂੰ ਕੋਈ ਨਸ਼ਾ ਪਿਆ ਕੇ 8 ਤੋਂ 10 ਲੋਕਾਂ ਨੇ ਬਲਾਤਕਾਰ ਕੀਤਾ ਹੋਵੇ ਤੇ ਬਾਅਦ ਚ ਲੜਕੀ ਨੂੰ ਕਨੀਨਾ ਚ ਬੱਸ ਸਟਾਪ ਨੇੜੇ ਛੱਡ ਗਏ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three accused of mass rape cases in Haryana including military