ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ 7 ਵੱਡੇ ਖੇਤਰਾਂ ’ਚ ਹੋ ਗਏ ਸਾਢੇ 3 ਕਰੋੜ ਲੋਕ ਬੇਰੁਜ਼ਗਾਰ: ਪ੍ਰਿਅੰਕਾ ਗਾਂਧੀ

ਭਾਰਤ ਦੇ 7 ਵੱਡੇ ਖੇਤਰਾਂ ’ਚ ਹੋ ਗਏ ਸਾਢੇ 3 ਕਰੋੜ ਲੋਕ ਬੇਰੁਜ਼ਗਾਰ: ਪ੍ਰਿਅੰਕਾ ਗਾਂਧੀ

ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਉੱਤੇ ਵੱਡਾ ਸਿਆਸੀ ਹਮਲਾ ਬੋਲਿਆ ਹੈ। ਉਨ੍ਹਾਂ ਬੇਰੁਜ਼ਗਾਰੀ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਆਪਣੇ ਟਵੀਟ ’ਚ ਉਨ੍ਹਾਂ ਲਿਖਿਆ,‘ਨੌਕਰੀਆਂ ਦੇਣ ਦੇ ਸਾਰੇ ਵੱਡੇ ਵਾਅਦਿਆਂ ਦੀ ਹਕੀਕਤ ਇਹੋ ਹੈ। ਦੇਸ਼ ਦੇ ਸੱਤ ਵੱਡੇ ਖੇਤਰਾਂ ਵਿੱਚ ਲਗਭਗ ਸਾਢੇ ਤਿੰਨ ਕਰੋੜ ਲੋਕ ਬੇਰੁਜ਼ਗਾਰ ਹੋ ਗਏ ਹਨ।’

 

 

ਇਸ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਨੇ ਇਹ ਵੀ ਕਿਹਾ ਕਿ ਵੱਡੇ–ਵੱਡੇ ਨਾਂਵਾਂ ਤੇ ਇਸ਼ਤਿਹਾਰਾਂ ਦਾ ਨਤੀਜਾ ਹੈ 3 ਕਰੋੜ 64 ਲੱਖ ਲੋਕ ਬੇਰੁਜ਼ਗਾਰ ਹੋ ਗਏ। ਤਦ ਹੀ ਤਾਂ ਸਰਕਾਰ ਨੌਕਰੀਆਂ ਦੇਣ ਦੇ ਮੁੱਦੇ ’ਤੇ ਗੱਲ ਕਰਦੇ ਸਮੇਂ ਟਾਲ਼ਾ ਵੱਟਦੀ ਰਹਿੰਦੀ ਹੈ।

 

 

ਉੱਧਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੀਤੇ ਪੰਜ ਸਾਲਾਂ ਦੌਰਾਨ 3.64 ਕਰੋੜ ਨੌਕਰੀਆਂ ਜਾਣ ਨਾਲ ਜੁੜੀ ਇੱਕ ਰਿਪੋਰਟ ਨੂੰ ਲੈ ਕੇ ਐਤਵਾਰ ਨੂੰ ਸੁਆਲ ਕੀਤਾ ਕਿ ਜੇ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਫ਼ਨੇ ਪੂਰੇ ਕਰਨ ਦਾ ਮੌਕਾ ਨਹੀਂ ਮਿਲੇਗਾ, ਤਾਂ ਗਣਤੰਤਰ ਮਜ਼ਬੂਤ ਕਿਵੇਂ ਹੋਵੇਗਾ।

 

 

ਸ੍ਰੀਮਤੀ ਗਾਂਧੀ ਨੇ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਟਵੀਟ ਕਰ ਕੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਆਓ ਆਪਾਂ ਉਨ੍ਹਾਂ ਕਰੋੜਾਂ ਪੜ੍ਹੇ–ਲਿਖੇ ਨੌਜਵਾਨਾਂ ਬਾਰੇ ਸੋਚੀਏ, ਜੋ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਹਨ। ਇਹ ਰੁਜ਼ਗਾਰ ਹੀ ਉਨ੍ਹਾਂ ਨੁੰ ਵਧੀਆ ਜੀਵਨ ਜਿਊਣ ਦੇ ਸਮਰੱਥ ਬਣਾਏਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three and half Crore people gone unemployed in 7 big Sectors of India says Priyanka Gandhi Vadra