ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ `ਚ ਅੱਤਵਾਦੀ ਹਮਲਾ, ਤਿੰਨ ਜਵਾਨ ਫੱਟੜ

ਕਸ਼ਮੀਰ `ਚ ਅੱਤਵਾਦੀ ਹਮਲਾ, ਤਿੰਨ ਜਵਾਨ ਫੱਟੜ

ਜੰਮੂ-ਕਸ਼ਮੀਰ ਦੇ ਸ਼ੋਪੀਆਂ ਜਿ਼ਲ੍ਹੇ ਵਿੱਚ ਫ਼ੌਜ ਦੀ ਇੱਕ ਗਸ਼ਤੀ ਟੁਕੜੀ `ਤੇ ਅੱਤਵਾਦੀਆਂ ਨੇ ਅੱਜ ਇੱਕ ਹੱਥਗੋਲ਼ਾ ਸੁੱਟਿਆ, ਜਿਸ ਵਿੱਚ ਤਿੰਨ ਜਵਾਨ ਜ਼ਖ਼ਮੀ ਹੋ ਗਏ। ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ਼ੋਪੀਆਂ `ਚ ਅੱਜ ਸਵੇਰੇ ਕੀਗਾਮ ਦੇ ਅਹਿਗਮ ਇਲਾਕੇ ਵਿੱਚ ਗੁਡਵਿਲ ਪਬਲਿਕ ਸਕੂਲ ਖੋਲ੍ਹਣ ਵਿੰਚ ਰੁੱਝੇ ਫ਼ੌਜ ਦੇ ਜਵਾਨਾਂ ਦੀ ਇੱਕ ਟੋਲੀ `ਤੇ ਅੱਤਵਾਦੀਆਂ ਨੇ ਹੱਥਗੋਲ਼ਾ ਸੁੱਟਿਆ। ਇਸ ਤੋਂ ਬਾਅਦ ਫ਼ੌਜ ਦੇ ਜਵਾਨਾਂ `ਤੇ ਗੋਲ਼ੀਬਾਰੀ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਹਮਲੇ `ਚ ਤਿੰਨ ਫ਼ੌਜੀ ਜਵਾਨ ਫੱਟੜ ਹੋਏ ਹਨ ਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਫ਼ੌਜ ਦੇ ਜਵਾਨਾਂ ਨੇ ਆਲੇ-ਦੁਆਲੇ ਮੌਜੂਦ ਸਥਾਨਕ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਹੀ ਸੰਜਮ ਵਰਤਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਅੱਤਵਾਦੀਆਂ ਨੂੰ ਫੜਨ ਲਈ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।


ਕੁਪਵਾੜਾ ਮੁਕਾਬਲੇ `ਚ 1 ਅੱਤਵਾਦੀ ਢੇਰ
ਜੰਮੂ ਅਤੇ ਕਸ਼ਮੀਰ ਦੇ ਕੁੱਪਵਾੜਾ ਜਿ਼ਲ੍ਹੇ `ਚ ਸੁਰੱਖਿਆ ਬਲਾਂ ਨਾਲ ਮੁਕਾਬਲੇ `ਚ ਸ਼ੁੱਕਰਵਾਰ ਨੂੰ ਇੱਕ ਅੱਤਵਾਦੀ ਮਾਰਿਆ ਗਿਆ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਇੱਕ ਅੱਤਵਾਦੀ ਤ੍ਰੇਹਗਮ ਕੋਲ ਤੜਕੇ 5:30 ਵਜੇ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਖ਼ੁਫ਼ੀਆ ਸੂਚਨਾਵਾਂ ਦੇ ਆਧਾਰ `ਤੇ ਇਹ ਇੱਕ ਖ਼ਾਸ ਮੁਹਿੰਮ ਸੀ ਅਤੇ ਹੁਣ ਇਹ ਮੁਹਿੰਮ ਖ਼ਤਮ ਹੋ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three army personnel injured in kashmir