ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ ਜਵਾਬੀ ਕਾਰਵਾਈ ’ਚ 3 ਪਾਕਿ ਫ਼ੌਜੀ ਢੇਰ, ਕਈ ਚੌਕੀਆਂ ਤਬਾਹ

ਭਾਰਤ ਦੀ ਜਵਾਬੀ ਕਾਰਵਾਈ ’ਚ 3 ਪਾਕਿ ਫ਼ੌਜੀ ਢੇਰ, ਕਈ ਚੌਕੀਆਂ ਤਬਾਹ

ਪਾਕਿਸਤਾਨੀ ਫ਼ੌਜ ਨੇ ਭਾਰਤ ਨਾਲ ਲੱਗਦੀ ਕੌਮਾਂਤਰੀ ਸਰਹੱਦ ਉੱਤੇ ਤਣਾਅ ਵਧਾਉਣ ਲਈ ਕੱਲ੍ਹ ਮੰਗਲਵਾਰ ਨੂੰ ਕੰਟਰੋਲ ਰੇਖਾ ਉੱਤੇ ਮੁੜ ਭਾਰੀ ਗੋਲੀਬਾਰੀ ਕੀਤੀ ਸੀ ਪਰ ਉਸ ਨੂੰ ਉਸ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ। ਪਾਕਿਸਤਾਨੀ ਫ਼ੌਜ ਨੇ ਪਹਿਲਾਂ ਕਸ਼ਮੀਰ ਦੇ ਉੜੀ ਸੈਕਟਰ ਤੇ ਫਿਰ ਜੰਮੂ ਦੇ ਪੁੰਛ ਵਿਖੇ ਫ਼ੌਜੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਸੀ।

 

 

ਭਾਰਤ ਦੀ ਜਵਾਬੀ ਕਾਵਰਾਈ ਵਿੱਚ ਪਾਕਿਸਤਾਨ ਦੀਆਂ ਕਈ ਚੌਕੀਆਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਤੇ ਉਸ ਦੇ ਤਿੰਨ ਫ਼ੌਜੀ ਵੀ ਮਾਰੇ ਗਏ ਹਨ।

 

 

ਫ਼ੌਜ ਨੇ ਸਭ ਤੋਂ ਪਹਿਲਾਂ ਅੱਤਵਾਦੀਆਂ ਦੇ ਇੱਕ ਗੁੱਟ ਨੂੰ ਘੁਸਪੈਠ ਕਰਵਾਉਣ ਦੀ ਮਨਸ਼ਾ ਨਾਲ ਸੋਮਵਾਰ ਰਾਤੀਂ ਪੁੰਛ ਸੈਕਟਰ ਵਿੱਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪਾਕਿਸਤਾਨ ਦੀ ਇਸ ਸਾਜਿਸ਼ ਤੋਂ ਪਹਿਲਾਂ ਹੀ ਚੌਕਸ ਭਾਰਤੀ ਫ਼ੌਜ ਨੇ ਕਰਾਰ ਜਵਾਬ ਦਿੱਤਾ ਤੇ ਅੱਤਵਾਦੀਆਂ ਨੂੰ ਵਾਪਸ ਨੱਸਣਾ ਪਿਆ।

 

 

ਇਸ ਤੋਂ ਘਬਰਾਈ ਪਾਕਿਸਤਾਨੀ ਫ਼ੌਜ ਨੇ ਭਾਰਤ ਦੀਆਂ ਸਰਹੱਦੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਮੋਰਟਾਰ ਦਾਗਣੇ ਸ਼ੁਰੂ ਕਰ ਦਿੱਤੇ। ਭਾਰਤੀ ਫ਼ੋਜ ਨੇ ਵੀ ਪਾਕਿਸਤਾਨੀ ਫ਼ੌਜ ਨੂੰ ਕਰਾਰਾ ਜਵਾਬ ਦਿੱਤਾ।

 

 

ਪਾਕਿਸਤਾਨੀ ਫ਼ੌਜ ਨੇ ਮੰਗਲਵਾਰ ਨੂੰ ਕਸ਼ਮੀਰ ਦੇ ਉੜੀ ਖੇਤਰ ਉੱਤੇ ਗੋਲ਼ੇ ਦਾਗੇ। ਪਹਿਲਾਂ ਤਾਂ ਭਾਰਤੀ ਫ਼ੌਜ ਨੇ ਸੰਜਮ ਵਿਖਾਇਆ ਪਰ ਜਦੋਂ ਗੋਲੀਬਾਰੀ ਵਧਣ ਲੱਗੀ, ਤਦ ਪਾਕਿਸਤਾਨ ਨੇ ਦਿਹਾਤੀ ਖੇਤਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ; ਤਦ ਭਾਰਤੀ ਫ਼ੌਜ ਨੇ ਪਾਕਿਸਤਾਨ ਨੂੰ ਵਾਜਬ ਜਵਾਬ ਦਿੱਤਾ।

 

 

ਪਾਕਿਸਤਾਨ ਦੀਆਂ ਜਦੋਂ ਕਈ ਚੌਕੀਆਂ ਤਬਾਹ ਹੋ ਗਈਆਂ, ਤਦ ਸਰਹੱਦ ਪਾਰ ਪਾਕਿਸਤਾਨੀ ਫ਼ੌਜ ਵਿੱਚ ਖ਼ਾਮੋਸ਼ੀ ਛਾ ਗਈ ਪਰ ਸ਼ਾਮੀਂ ਸੱਤ ਕੁ ਵਜੇ ਮੁੜ ਪੁੰਛ ਦੇ ਖੜੀ ਕਰਮਾੜਾ ਵਿਖੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤਾ; ਇੱਥੇ ਵੀ ਭਾਰਤ ਨੇ ਵਾਜਬ ਕਾਰਵਾਈ ਕੀਤੀ ਹੈ ਪਰ ਫਿਰ ਵੀ ਅਜਿਹੀ ਗੋਲੀਬਾਰੀ ਕਾਰਨ ਸਰਹੱਦ ਉੱਤੇ ਹਾਲਾਤ ਕੁਝ ਤਣਾਅਪੂਰਨ ਹੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three Armymen of Pak killed in India s retaliatory action Many border posts damaged