ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਸ਼ਾ ਤਸੱਕਰੀ ਦੇ ਦੋਸ਼ `ਚ ਸਮਰਪਣ ਕਰ ਚੁੱਕੇ ਅੱਤਵਾਦੀ ਸਮੇਤ ਤਿੰਨ ਗ੍ਰਿਫਤਾਰ

ਨਸ਼ਾ ਤਸੱਕਰੀ ਦੇ ਦੋਸ਼ `ਚ ਸਮਰਪਣ ਕਰ ਚੁੱਕੇ ਅੱਤਵਾਦੀ ਸਮੇਤ ਤਿੰਨ ਗ੍ਰਿਫਤਾਰ

ਜੰਮੂ `ਚ ਸ਼ੁੱਕਰਵਾਰ ਨੂੰ ਆਤਮ ਸਮਰਪਣ ਕਰ ਚੁੱਕੇ ਅੱਤਵਾਦੀ ਸਮੇਤ ਤਿੰਨ ਕਥਿਤ ਡਰੱਗ ਤਸਕਰਾਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਫੜ੍ਹੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ `ਚ ਕੀਮਤ ਘੱਟੋ ਘੱਟ 4 ਕਰੋੜ ਰੁਪਏ ਹੈ।


ਦੋਸ਼ੀਆਂ ਦੀ ਪਹਿਚਾਣ ਅਲ ਬਰਕ ਅੱਤਵਾਦੀ ਸੰਗਠਨ ਦੇ ਸਾਬਕਾ ਮੈਂਬਰ ਅਲੀ ਮੁਹੰਮਦ ਉਰਫ ਇਸ਼ਹਾਕ, ਸੋਹੇਲ ਅਹਿਮਦ ਅਤੇ ਪ੍ਰਦੀਪ ਕੁਮਾਰ ਵਜੋਂ ਹੋਈ ਹੈ। ਜੰਮੂ ਸ਼ਹਿਰ (ਦੱਖਣ) ਦੇ ਪੁਲਿਸ ਸੁਪਰਡੈਂਟ ਵਿਨੈ ਸ਼ਰਮਾ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਅੰਤਰ ਰਾਜ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋ 13 ਲੱਖ ਰੁਪਏ ਨਗਦ ਅਤੇ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੈਰੋਇਨ ਦੀ ਅੰਤਰਾਸ਼ਟਰੀ ਬਜ਼ਾਰ `ਚ ਕੀਮਤ 4-5 ਕਰੋੜ ਰੁਪਏ ਦੇ ਵਿਚਕਾਰ ਆਂਕੀ ਜਾ ਰਹੀ ਹੈ। 

 

 

ਪੁਲਿਸ ਸੁਪਰਡੈਂਟ ਨੇ ਕਿਹਾ ਕਿ ਵਾਲਮਿਕੀ ਚੌਕ `ਤੇ ਵਾਹਨਾਂ ਦੀ ਚੈਕਿੰਗ ਦੌਰਾਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸ਼ਰਮਾ ਨੇ ਕਿਹਾ ਕਿ ਪਾਕਿਸਤਾਨ `ਚ ਟ੍ਰੇਨਿੰਗ ਹਾਸਲ ਕਰਨ ਵਾਲਾ ਅਲੀ ਆਤਮ ਸਮਰਪਣ ਦੇ ਬਾਅਦ ਕੁਪਵਾੜਾ `ਚ ਕੇਬਲ ਨੈਟਵਰਕ ਚਲਾ ਰਿਹਾ ਸੀ। ਇਸ ਦੇ ਬਾਅਦ ਉਹ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਦੇ ਡਰੱਗ ਤਸਕਰਾਂ ਦੇ ਸਪੰਰਕ `ਚ ਆਇਆ ਅਤੇ ਨਸ਼ੀਲੇ ਪਦਾਰਥਾਂ ਦਾ ਤਸਕਰ ਬਦ ਗਿਆ। ਇਹ ਡਰੱਗ ਉਤਰੀ ਕਸ਼ਮੀਰ ਦੇ ਕੁਪਵਾੜਾ ਜਿ਼ਲ੍ਹੇ `ਚ ਭਾਰਤ-ਪਾਕਿਸਤਾਨ ਸੀਮਾ ਤੋਂ ਲਿਆਂਦਾ ਜਾ ਰਿਹਾ ਸੀ, ਜਿਸ ਨੂੰ ਰਾਜਸਥਾਨ ਭੇਜਿਆ ਜਾਣਾ ਸੀ।


ਸ਼ਰਮਾ ਨੇ ਕਿਹਾ ਕਿ ਇਸ ਮਾਮਲੇ `ਚ ਗਾਂਧੀ ਨਗਰ ਪੁਲਿਸ ਥਾਣੇ `ਚ ਇਕ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੇ ਅੱਤਵਾਦ ਅਤੇ ਸੀਮਾ ਤਸਕਰੀ ਹੋਣ ਸ਼ੱਕ ਨਾਲ ਇਸਦੀ ਜਾਣਕਾਰੀ ਐਨਆਈਏ ਨੂੰ ਦੇ ਦਿੱਤੀ ਗਈ ਹੈ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:three arrested with Rs 13 lakh and 1 kg of heroin in jammu