ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ `ਚ ‘ਕਿੱਕੀ ਚੈਲੰਜ` ਦੇ ਪਹਿਲੀ ਮਾਮਲੇ ’ਚ ਤਿੰਨ ਗ੍ਰਿਫ਼ਤਾਰ, ਕੋਰਟ ਨੇ ਸੁਣਾਈ ਵੱਖਰੀ ਸਜ਼ਾ

ਦੇਸ਼ ’ਚ ‘ਕਿੱਕੀ ਚੈਲੰਜ` ਨੂੰ ਲੈ ਕੇ ਪਹਿਲੀ ਗ੍ਰਿਫਤਾਰੀ ਕੀਤੀ ਗਈ ਹੈ। ਮੁੰਬਈ ਪੁਲਿਸ ਨੇ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਸ਼ੀਆਂ ਨੇ ਵਿਰਾਰ ਦੇ ਭੀੜ ਵਾਲੇ ਸਟੇਸ਼ਨ `ਤੇ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ਅਤੇ ਯੂ-ਟਿਊਬ `ਤੇ ਅਪਲੋਡ ਕਰ ਦਿੱਤਾ ਸੀ। ਇਹ ਤਿੰਨ ਨੌਜਵਾਨ ਸ਼ਿਆਮ ਰਾਜਕੁਮਾਰ ਸ਼ਰਮਾ ਉਮਰ 24 ਸਾਲ, ਨਿਸ਼ਾਂਤ ਰਾਜੇਂਦਰ ਸ਼ਾਹ ਉਮਰ 20 ਸਾਲ ਅਤੇ ਧਰੁਵ ਅਨਿਲ ਸ਼ਾਹ ਉਮਰ 23 ਸਾਲ ਹੈ।


ਦਿਲਚਸਪ ਗੱਲ ਹੈ ਕਿ ‘ਕਿੱਕੀ ਚੈਲੰਜ` ਕਰਨ ਵਾਲੇ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਕੋਰਟ ਨੇ ਬਹੁਤ ਹੀ ਅਨੌਖੀ ਸਜ਼ਾ ਸੁਣਾਈ ਹੈ। ਕੋਰਟ ਨੇ ਤਿੰਨਾਂ ਦੋਸ਼ੀਆਂ ਨੂੰ ਵਿਰਾਰ ਦੇ ਉਸ ਪਲੇਟਫਾਰਮ `ਤੇ ਜਾਗਰੂਕਤਾ ਫੈਲਾਉਣ ਲਈ 3 ਘੰਟੇ ਤੱਕ ਲਾਈਵ ਜਾਗਰੂਕਤਾ ਮੁਹਿੰਮ ਚਲਾਉਣ ਦਾ ਨਿਰਦੇਸ਼ ਦਿੱਤਾ ਹੈ, ਜਿਥੇ ਉਨ੍ਹਾਂ ਨੇ ‘ਕਿੱਕੀ ਚੈਲੰਜ` ਸ਼ੂਟ ਕੀਤਾ ਸੀ। ਇਸ ਨਾਲ ਹੀ ਮੁਹਿੰਮ ਤੋਂ ਬਾਅਦ ਦੋ ਘੰਟੇ ਤੱਕ ਦੋਸ਼ੀ ਪਲੇਟਫਾਰਮ `ਤੇ ਮੌਜ਼ੂਦ ਲੋਕਾਂ ਨਾਲ ਗੱਲਬਾਤ ਕਰਨ ਅਤੇ ਇਹ ਦੱਸਣ ਕਿ ਉਹ ਗੈਰ-ਕਾਨੂੰਨੀ ਕੰਮ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three arrests in the first case of Kikki Challenge in the country court sentenced separate sentences