ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ : ਦੋ ਲੜਕੀਆਂ ਸਮੇਤ ਤਿੰਨ ਬੱਚਿਆਂ ਦਾ ਗੋਲੀ ਮਾਰਕੇ ਕਤਲ

ਯੂਪੀ : ਦੋ ਲੜਕੀਆਂ ਸਮੇਤ ਤਿੰਨ ਬੱਚਿਆਂ ਦਾ ਗੋਲੀ ਮਾਰਕੇ ਕਤਲ

ਉਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਜਨਪਦ ਵਿਚ ਇਕ ਸਨਸਨੀਖੇਜ ਵਾਰਦਾਤ ਨੂੰ ਬਦਮਾਸ਼ਾਂ ਨੇ ਅੰਜਾਮ ਦਿੱਤਾ ਹੈ। ਦੋ ਲੜਕੀਆਂ ਸਮੇਤ ਤਿੰਨ ਬੱਚਿਆਂ ਦੀ ਗੋਲੀ ਮਾਰਕੇ ਕਤਲ ਕਰ ਦਿੱਤਾ। ਲਾਸ਼ਾਂ ਨੂੰ ਧਤੂਰੀ ਪਿੰਡ ਦੇ ਜੰਗਲ ਵਿਚ ਇਕ ਟਿਊਬਵੈਲ ਦੀ ਹੋਦੀ ਵਿਚ ਸੁੱਟ ਦਿੱਤਾ। ਇਸ ਘਟਨਾ ਨਾਲ ਪੁਲਿਸ ਵਿਚ ਭਜੜ ਮਚ ਗਈ।

 

ਪੁਲਿਸ ਅਨੁਸਾਰ ਬੁਲੰਦ ਸ਼ਹਿਰ ਨਗਰ ਦੇ ਮੁਹੱਲਾ ਫੈਸਲਾਬਾਦ ਵਾਸੀ ਜਮਸ਼ੇਦ ਦੀ 8 ਸਾਲ ਪੁੱਤਰੀ ਆਸਮਾ ਅਤੇ ਮਾਹੇ ਆਲਮ ਦੀ 7 ਸਾਲ ਪੂਤਰੀ ਅਲੀਬਾ ਅਤੇ ਇਨ੍ਹਾਂ ਦੀ ਰਿਸ਼ਤੇਦਾਰ ਦਾ ਬੇਟਾ 8 ਸਾਲਾ ਅਬਦੁਲਾ ਸ਼ੁੱਕਰਵਾਰ ਦੀ ਰਾਤ ਨਗਰ ਦੇ ਯੂਨਿਕ ਮੈਰਿਜ ਹੋਮ ਨਾਲ ਇਕ ਵਿਆਹ ਸਮਾਰੋਹ ਵਿਚੋਂ ਅਚਾਨਕ ਗੁੰਮ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਰਾਤ ਭਰ ਉਸਦੀ ਭਾਲ ਕੀਤੀ, ਪ੍ਰੰਤੂ ਕੋਈ ਪਤਾ ਨਹੀਂ ਚਲ ਸਕਿਆ। ਸ਼ਨੀਵਾਰ ਦੀ ਸਵੇਰ ਸਲੇਮਪੁਰ ਥਾਣਾ ਖੇਤਰ ਦੇ ਪਿੰਡ ਧਤੂਰੀ ਦੇ ਜੰਗਲ ਵਿਚ ਟਿਊਬਵੈਲ ਦੀ ਹੋਦੀ ਵਿਚ ਤਿੰਨੇ ਬੱਚਿਆਂ ਦੀਆਂ ਗੋਲੀ ਲੱਗੀਆਂ ਲਾਸ਼ਾਂ ਮਿਲੀਆਂ ਹਨ।

 

ਘਟਨਾ ਦੀ ਸੂਚਨਾ ਉਤੇ ਸਲੇਮਪੁਰ ਥਾਣਾ ਪੁਲਿਸ ਸਮੇਤ ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚ ਗਏ। ਸਲੇਮਪੁਰ ਥਾਣਾ ਇੰਚਾਰਜ ਅਵਧੇਸ਼ ਅਵਸਥੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਐਸਪੀ ਸਿਟੀ ਅਤੁਲ ਸ੍ਰੀਵਾਸਤਵ ਨੇ ਦੱਸਿਆ ਕਿ ਘਟਨਾ ਪਿਛੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:three children shot dead three in Bulandshahr