ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਜ਼ੱਫਰਪੁਰ 'ਚ ਮਿਲੀਆਂ ਹੱਡੀਆਂ ਦਾ ਭੇਤ ਸੁਲਝਾਉਣ ਲਈ ਤਿੰਨ ਦਿਨ ਦਾ ਸਮਾਂ, ਜਾਂਚ ਸ਼ੁਰੂ

ਬਿਹਾਰ ਦੇ ਮੁਜ਼ੱਫਰਪੁਰ ਦੇ ਸ੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਅਤੇ ਹਸਪਤਾਲ (SKMCH) ਨੇੜੇ ਮਿਲੀਆਂ ਹੱਡੀਆਂ ਦਾ ਭੇਤ ਦਾ ਪਤਾ ਲਗਾਉਣ ਲਈ ਮੰਗਲਵਾਰ ਨੂੰ ਤਿੰਨ ਮੈਂਬਰੀ ਕਮੇਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਸਪਤਾਲ ਵਿੱਚ ਜ਼ਿਆਦਾਤਰ ਉਨ੍ਹਾਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜੋ ਚਮਕੀ ਬੁਖ਼ਾਰ (ਇਨਸੇਫਲਾਇਟਸ) ਨਾਲ ਪੀੜਤ ਹਨ।

 

ਸ੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਕੰਪਲੈਕਸ ਵਿੱਚ ਹੱਡੀਆਂ ਦੇ ਮਿਲਣ ਦੀ ਜਾਂਚ ਸੋਮਵਾਰ ਨੂੰ (SKMCH) ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਸ਼ੁਰੂ ਕਰ ਦਿੱਤੀ ਹੈ। ਟੀਮ ਵਿੱਚ ਫਾਰਮਾਕੋਲਾਜੀ ਵਿਭਾਗ ਦੇ ਮੁਖੀ ਡਾ ਦੀਪਕ ਕੁਮਾਰ ਦੀ ਥਾਂ ਡਾ ਚਮਨ ਨੂੰ ਸ਼ਾਮਲ ਕੀਤਾ ਗਿਆ ਹੈ। 

 

ਟੀਮ ਦੇ ਮੈਂਬਰਾਂ ਨੇ ਕੰਪਲੈਕਸ ਵਿੱਚ ਸਥਿਤ ਜੰਗਲਾਤ ਵਿਭਾਗ ਦੇ ਮਜ਼ਦੂਰ ਤੋਂ ਪੁੱਛਗਿੱਛ ਕੀਤੀ। ਪੁੱਛਿਆ ਕਿ ਕੌਣ ਅਤੇ ਕਿਸ ਦਿਨ ਲਾਸ਼ਾਂ ਕੰਪਲੈਕਸ ਵਿੱਚ ਸਾੜੀਆਂ ਗਈਆਂ ਸਨ। ਟੀਮ ਨੇ ਸੀਸੀਟੀਵੀ ਫੁਟੇਜ ਨੂੰ ਵੀ ਵੇਖਿਆ।  

 

ਇਹ ਹਸਪਤਾਲ ਚਮਕੀ ਬੁਖ਼ਾਰ ਨਾਲ ਜੂਨ ਵਿੱਚ 140 ਬੱਚਿਆਂ ਦੀ ਮੌਤ ਕਾਰਨ ਸੁਰਖ਼ੀਆਂ ਵਿੱਚ  ਆਇਆ ਹੈ। ਇਸ ਬੁਖ਼ਾਰ ਦਾ ਮੁੱਖ ਕੇਂਦਰ ਮੁਜ਼ੱਫਰਪੁਰ ਹੈ। ਮੁਜ਼ੱਫਰਪੁਰ ਤੋਂ ਡੀਐਮ ਆਲੋਕ ਰੰਜਨ ਘੋਸ਼ ਸੋਮਵਾਰ ਨੂੰ ਕਮੇਟੀ ਦਾ ਗਠਨ ਕਰਦੇ ਹੋਏ ਇਸ ਦੀ ਰਿਪੋਰਟ ਤਿੰਨ ਦਿਨਾਂ ਅੰਦਰ ਜਮ੍ਹਾਂ ਕਰਨ ਲਈ ਕਿਹਾ ਹੈ। 

 

ਹੱਡੀਆਂ ਮਿਲਣ ਨਾਲ ਸਨਸਨੀ

 

ਵਿਵਸਥਾ ਦਾ ਦੋਸ਼ ਕਹੀਏ ਜਾਂ ਕਿਸਮਤ ਦੀ ਮਾਰ। ਮਰਨ ਤੋਂ ਬਾਅਦ ਇੱਕ ਤਾਂ ਕਿਸੇ ਦੀ ਪਛਾਣ ਨਹੀਂ, ਦੂਜਾ ਪੋਸਟਮਾਰਟਮ ਤੋਂ ਬਾਅਦ ਅਣਪਛਾਤੀ ਬਣੀ ਲਾਸ਼ ਨੂੰ ਕਫਨ ਤੱਕ ਨਸੀਬ ਨਹੀਂ ਹੋਇਆ। ਹਸਪਤਾਲ ਕੰਪਲੈਕਸ ਵਿੱਚ ਬੀਤੇ ਦਿਨ ਸਾੜੀਆਂ ਲਾਸ਼ਾਂ ਦੇ ਅੰਤਿਮ ਸਸਕਾਰ ਵਿੱਚ ਧਾਰਮਕ ਰੀਤੀ ਰਿਵਾਜਾਂ ਨੂੰ ਤਿਲਾਂਜਲੀ ਦੇ ਦਿੱਤੀ ਗਈ।  ਇਥੇ ਜਿਹਾ ਅਕਸਰ ਹੁੰਦਾ ਹੈ, 17 ਜੂਨ ਨੂੰ ਵੀ ਇਸ ਤਰ੍ਹਾਂ ਹੀ ਹੋਇਆ। ਲਾਸ਼ਾਂ ਨੂੰ ਗੈਰ ਮਨੁੱਖੀ ਢੰਗ ਨਾਲ ਸਾੜ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three days deadline to solve Muzaffarpur skeletons mystery now Probe begins