ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚੀਆਂ ਦੀ ਮੌਤ ਬਾਰੇ ਨਵਾਂ ਖੁਲਾਸਾ, ਭੁੱਖ ਨਾਲ ਨਹੀਂ ਹੋਈ ਮੌਤ

ਬੱਚੀਆਂ ਦੀ ਮੌਤ ਬਾਰੇ ਨਵਾਂ ਖੁਲਾਸਾ

ਦਿੱਲੀ ਦੇ ਮੰਡਾਵਲੀ `ਚ ਤਿੰਨ ਬੱਚੀਆਂ ਦੀ ਮੌਤ ਭੁੱਖ ਨਾਲ ਨਹੀਂ, ਸਗੋਂ ਦਸਤ ਨਾਲ ਹੋਈ ਸੀ। ਪ੍ਰੀਤ ਵਿਹਾਰ ਐਸਡੀਐਮ ਅਰੁਣਾ ਗੁਪਤਾ ਵੱਲੋਂ ਦਿੱਤੀ ਗਈ ਰਿਪੋਰਟ `ਚ ਸਾਹਮਣੇ ਆਇਆ ਕਿ ਮੌਤ ਦਸਤ ਲੱਗਣ ਨਾਲ ਹੋਈ ਹੈ। ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਪੂਰਬੀ ਦਿੱਲੀ ਦੇ ਡਿਪਟੀ ਕਮਿਸ਼ਨਰ ਕੇ ਮਹੇਸ਼ ਨੂੰ ਸੌਪੀ ਗਈ। ਰਿਪੋਰਟ `ਚ ਦੱਸਿਆ ਗਿਆ ਹੈ ਕਿ ਬੱਚੀਆਂ ਨੂੰ ਦਸਤ ਹੋ ਰਹੇ ਸਨ। ਇਸੇ ਕਰਕੇ ਉਨ੍ਹਾਂ ਦਾ ਪੇਟ ਖਾਲੀ ਸੀ। ਬੱਚੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਉਣ ਬਾਅਦ ਦਿੱਲੀ ਸਰਕਾਰ ਨੇ ਇਸ ਸਬੰਧੀ ਜਾਂਚ ਦੇ ਹੁਕਮ ਦਿੱਤੇ ਸਨ। ਹਾਲਾਂਕਿ ਸ਼ੁਰੂਆਤੀ ਰਿਪੋਰਟ ਵਿਚ ਇਹ ਤਰਕ ਦਿੱਤਾ ਜਾ ਰਿਹਾ ਸੀ ਕਿ ਬੱਚੇ ਭੁੱਖੇ ਸਨ ਇਸ ਕਰਕੇ ਉਨ੍ਹਾਂ ਦੀ ਮੌਤ ਹੋਈ ਹੈ।


ਐਸਡੀਐਮ ਦੀ ਰਿਪੋਰਟ `ਚ ਦੱਸਿਆ ਗਿਆ ਕਿ ਤਿੰਨੇ ਬੱਚੀਆਂ ਪਹਿਲਾਂ ਤੋਂ ਬਿਮਾਰ ਸਨ। ਇਸ ਦਾ ਕਾਰਨ ਪੇਟ `ਚ ਲਾਗ ਦੱਸੀ ਗਈ ਹੈ। ਇਸ ਦੌਰਾਨ ਬੱਚੀਆਂ ਨੂੰ ਸਹੀ ਸਮੇਂ `ਤੇ ਸਹੀ ਮਾਤਰਾ `ਚ ਓਆਰਐਸ ਘੋਲ ਤੇ ਦਵਾਈ ਨਹੀਂ ਦਿੱਤੀ ਗਈ। ਪੋਸ਼ਕ ਤੱਤਾਂ ਦੀ ਘਾਟ ਕਾਰਨ ਉਨ੍ਹਾਂ ਦੀ ਮੌਤ ਹੋਈ। ਰਿਪੋਰਟ `ਚ ਪਿਤਾ `ਤੇ ਵੀ ਸ਼ੱਕ ਪ੍ਰਗਟਾਇਆ ਗਿਆ ਹੈ। ਰਿਪੋਰਟ `ਚ ਕਿਹਾ ਗਿਆ ਹੈ ਕਿ ਬੱਚੀਆਂ ਨੂੰ ਦਿੱਤੀ ਗਈ ਦਵਾਈ `ਚ ਕੁਝ ਮਿਲਾਇਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:three delhi sister not died due to this says report