ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਆ: ਤਿੰਨ ਸਾਬਕਾ ਕਾਂਗਰਸੀ ਵਿਧਾਇਕ ਅਤੇ ਸਾਬਕਾ ਡਿਪਟੀ ਸਪੀਕਰ ਨੇ ਮੰਤਰੀ ਵਜੋਂ ਸਹੁੰ ਚੁੱਕੀ

 

ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ (BJP) ਵਿੱਚ ਆਏ ਕਾਂਗਰਸ (Congress) ਦੇ 10 ਵਿਧਾਇਕਾਂ ਵਿੱਚੋਂ ਤਿੰਨ ਨੇ ਸ਼ਨੀਵਾਰ ਨੂੰ ਗੋਆ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਹ ਹਨ ਸਾਬਕਾ ਕਾਂਗਰਸੀ ਨੇਤਾ ਫਿਲਿਪ ਨੇਰੀ ਰੋਡ੍ਰਿਗੁਇਸ, ਜੇਨਿੰਫ਼ਰ  ਮੋਨਸੇਰਰੇਟੇ ਅਤੇ ਚੰਦਰਕਾਂਤ ਕੇਵਲੇਕਰ। ਇਸ ਤੋਂ ਇਲਾਵਾ ਸਾਬਕਾ ਵਿਧਾਨ ਸਭਾ ਦੇ ਸਪੀਕਰ ਮਿਸ਼ੇਲ ਲੋਬੋ ਨੂੰ ਵੀ ਮੰਤਰੀ ਵਜੋਂ ਸਹੁੰ ਚੁੱਕਾਈ ਗਈ ਹੈ।

 

ਇਸ ਤੋਂ ਪਹਿਲਾਂ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸ਼ਨੀਵਾਰ ਨੂੰ ਕੈਬਿਨੇਟ ਦੇ ਚਾਰ ਮੰਤਰੀਆਂ ਨੂੰ ਹਟਾ ਦਿੱਤਾ ਸੀ। ਇਹ ਹਨ ਵਿਜੇ ਸਰਦੇਸਾਈ, ਵਿਨੋਦ ਪਾਲਿਨਕਾਰ, ਭਾਜਪਾ ਦੀ ਸਹਿਯੋਗੀ ਗੋਆ ਫਾਰਵਰਡ ਬਲਾਕ ਦੇ ਜਯੇਸ਼ ਸਲਗਾਂਵਕਰ ਅਤੇ ਆਜ਼ਾਦ ਵਿਧਾਇਕ ਰੋਹਨ ਖੁੰਟੇ। ਜਦਕਿ ਵਿਧਾਨ ਸਭਾ ਦੇ ਡਿਪਟੀ ਸਪੀਕਰ ਮਿਸ਼ੇਲ ਲੋਬੋ ਨੇ ਮੰਤਰੀ ਬਣਾਏ ਜਾਣ ਦੀਆਂ ਅਟਕਲਾਂ ਵਿਚਕਾਰ ਆਪਣਾ ਅਸਤੀਫਾ ਦੇ ਦਿੱਤਾ ਹੈ।

 

ਬੁੱਧਵਾਰ ਨੂੰ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ 10 ਵਿਧਾਇਕਾਂ ਵਿਚੋਂ ਤਿੰਨ ਨੂੰ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ। ਆਖਰੀ ਸਮੇਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਾਬਕਾ ਕਾਂਗਰਸੀ ਨੇਤਾ ਏਟਾਨਸਿਓ ਮੋਸਿੰਰੇਟਾ, ਜਿਨ੍ਹਾਂ ਬਾਰੇ ਮੰਤਰੀ ਅਹੁਦੇ ਦੇਣ ਦੀ ਚਰਚਾ ਸੀ, ਉਨ੍ਹਾਂ ਦੀ ਥਾਂ ਉਨ੍ਹਾਂ ਦੀ ਪਤਨੀ ਜੇਨਿਫਰ ਨੂੰ ਬਣਾਇਆ ਜਾ ਰਿਹਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three former Congress MLAs who joined BJP take oath as ministers in Goa