ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਟਰਨੈਟ ਤੋਂ ਸਿੱਖ ਕੇ 500 ਕਾਰਾਂ ਚੁਰਾਉਣ ਵਾਲੇ ਤਿੰਨ ਗਿਫ੍ਰਤਾਰ

ਸਪੈਸ਼ਨ ਸਟਾਫ ਨੇ ਵੀਰਵਾਰ ਨੂੰ ਗੱਡੀਆਂ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਤਿੰਨ ਨੌਜਵਾਨਾਂ ਨੂੰ ਤਿਮਾਰਪੁਰ ਤੋ਼ ਗਿਫ੍ਰਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਚੋਰਾਂ ਦੇ ਕਬਜ਼ੇ ਤੋਂ ਚੋਰੀ ਦੀਆਂ 10 ਕਾਰਾਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀ ਦੋ ਸਾਲ ਚ ਦਿੱਲੀ ਤੋਂ ਲਗਭਗ 500 ਕਾਰਾਂ ਚੋਰੀ ਕਰਕੇ ਮੇਰਠ ਸਮੇਤ ਉੱਤਰ ਪ੍ਰਦੇਸ਼ ਦੇ ਕਈਆਂ ਹਿੱਸਿਆਂ ਚ ਵੇਚ ਚੁੱਕਾ ਹੈ। ਇਹ ਸਾਰੇ ਚੋਰ ਮੇਰਠ ਦੇ ਰਹਿਣ ਵਾਲੇ ਹਨ ਤੇ ਦਿੱਲੀ ਆ ਕੇ ਇੱਕੋ ਰਾਤ ਚ ਤਿੰਨ ਤੋਂ ਚਾਰ ਕਾਰਾਂ ਚੋਰੀ ਕਰਕੇ ਲੈ ਜਾਂਦੇ ਸਨ।

 

ਸਥਾਨਕ ਪੁਲਿਸ ਨੇ ਦੱਸਿਆ ਕਿ 2 ਅਗਸਤ ਦੀ ਨੂੰ ਸੂਚਨਾ ਮਿਲਣ ਤੇ ਬਣਾਈ ਗਈ ਇੱਕ ਪੁਲਿਸ ਟੀਮ ਨੇ ਇੱਕ ਚੋਰੀ ਦੀ ਕਾਰ ਚ ਘੁੰਮ ਰਹੇ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਲਿਆ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹ ਕਾਰ ਉਨ੍ਹਾਂ ਨੇ ਗੁਲਾਬੀ ਬਾਗ ਤੋਂ ਚੋਰੀ ਕੀਤੀ ਸੀ। ਦੋਸ਼ੀਆਂ ਦਾ ਨਾਂ ਮੋਹਸੀਨ, ਸ਼ਹਿਜ਼ਾਦ ਅਤੇ ਅਸਲਮ ਹੈ।

 

ਦੋਸ਼ੀਆਂ ਤੋਂ ਪੁਲਿਸ ਨੇ ਜਾਂਚ ਦੌਰਾਨ 12 ਈਸੀਐਮ ਪਲੇਟ, 52 ਚਾਬੀਆਂ, ਸਕੈਨਰ ਅਤੇ ਗੱਡੀਆਂ ਦੇ ਕਈ ਸ਼ੱਕੀ ਕਾਗਜ਼ ਬਰਾਮਦ ਕੀਤੇ ਹਨ। 

 

ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਗੱਡੀਆਂ ਚੋਰੀ ਕਰਨ ਦੇ ਗੁਰ ਇੰਟਰਨੈਟ ਤੋਂ ਦੇਖ ਕੇ ਸਿੱਖੇ ਸਨ। ਜਿਸ ਵਿਚ ਉਨ੍ਹਾਂ ਨੇ ਸਿੱਖਿਆ ਕਿ ਕੁੱਝ ਵਾਹਨਾਂ ਦੇ ਤਾਲੇ ਸਕੈਨਰ ਨਾਲ ਖੁੱਲਦੇ ਸਨ ਫਿਰ ਇਹ ਤਾਲਾ ਖੋਲ੍ਹ ਕੇ ਕਾਰ ਚ ਦਾਖਲ ਹੋ ਜਾਂਦੇ ਸਨ ਤੇ ਉਸਦੇ ਸਾਫਟਵੇਅਰ ਚ ਫੇਰਬਦਲ ਕਰਕੇ ਕਾਰ ਕੇ ਕੰਟਰੋਲ ਨੂੰ ਪੂਰੀ ਤਰ੍ਹਾਂ ਅਸਫਲ ਕਰ ਦਿੰਦੇ ਸਨ। ਇਸ ਤੋਂ ਬਾਅਦ ਗੱਡੀ ਕਿਸੇ ਵੀ ਚਾਬੀ ਨਾਲ ਸਟਾਰਟ ਹੋ ਜਾਂਦੀ ਸੀ ਜਦਕਿ ਮਹਿੰਗੀਆਂ ਗੱਡੀਆਂ ਨੂੰ ਸਟਾਰਟ ਕਰਨ ਲਈ ਉਨ੍ਹਾਂ ਦਾ ਈਸੀਐਮ ਬਦਲਣਾ ਪੈਂਦਾ ਸੀ ਤੇ ਇਸ ਕੰਮ ਲਈ ਵੱਖਰੇ ਤੌਰ ਤੇ ਈਸੀਐਮ ਤੇ ਵੱਖਰੀ ਚਾਬੀ ਨਾਲ ਲੈ ਕੇ ਜਾਂਦੇ ਸਨ। 

 

ਚੋਰਾਂ ਨੇ ਇਹ ਵੀ ਦੱਸਿਆ ਕਿ ਉਹ ਗੱਡੀ ਦੀ ਮੰਗ ਮੁਤਾਬਕ ਕਾਰ ਚੋਰੀ ਕਰਕੇ ਵੇਚਦੇ ਸਨ ਜਿਸ ਲਈ ਉਨ੍ਹਾਂ ਨੂੰ 30 ਹਜ਼ਾਰ ਤੋਂ ਡੇਢ ਲੱਖ ਰੁਪਏ ਤੱਕ ਮਿਲ ਜਾਂਦੇ ਸਨ। 
   

 

ਜਾਣਕਾਰੀ ਮੁਤਾਬਕ ਇਹ ਚੋਰ ਇੱਕ ਕਾਰ ਚੋਰੀ ਕਰਨ ਚ ਸਿਰਫ 2 ਤੋਂ 3 ਮਿੰਟ ਹੀ ਲਾਉਂਦੇ ਸਨ ਅਤੇ ਚੋਰਾਂ ਨੇ ਦੋ ਸਾਲਾਂ 'ਚ ਲਗਭਗ 500 ਕਾਰਾਂ ਚੋਰੀ ਕੀਤੀਆਂ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three Giftrathers who steal 500 cars by learning from the internet