ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ : ਧੜ ਤੋਂ ਬਿਨਾਂ ਤਿੰਨ ਸਿਰ ਮਿਲੇ

ਬਿਹਾਰ : ਧੜ ਤੋਂ ਬਿਨਾਂ ਤਿੰਨ ਸਿਰ ਮਿਲੇ

ਪਟਨਾ ਵਿਚ ਫਤੁਹਾ ਪ੍ਰਖੰਡ ਦੇ ਨਿਸ਼ੁਬੁਚਕ ਪਿੰਡ ਦੇ ਬਧਾਰ ਵਿਚ ਧੜ ਤੋਂ ਅਲੱਗ ਤਿੰਨ ਕੱਟੇ ਹੋਏ ਸਿਰ ਮਿਲਣ ਨਾਲ ਆਸ–ਪਾਸ ਦੇ ਪਿੰਡਾਂ ਵਿਚ ਸਨਸਨੀ ਫੈਲ ਗਈ। ਸਥਾਨਕ ਲੋਕ ਇਹ ਦ੍ਰਿਸ਼ ਦੇਖਕੇ ਸੁੰਨ ਹੋ ਗਏ। ਤਿੰਨੇ ਸਿਰ ਪਟਨਾ–ਬਖੀਤਆਰਪੁਰ ਫੋਰਲੇਨ ਦੇ ਉਤਰੀ ਕਿਨਾਰੇ ਸਥਿਤ  ਖੇਤ ਵਿਚ 10 ਮੀਟਰ ਦੀ ਦੂਰੀ ਤੋਂ ਮਿਲੇ ਹਨ। ਦੇਰ ਸ਼ਾਮ ਤੱਕ ਤਿੰਨਾਂ ਦੀ ਪਹਿਚਾਣ ਨਹੀਂ ਹੋ ਸਕੀ। ਫਤੁਹਾ ਥਾਣੇ ਦੀ ਪੁਲਿਸ ਨਾਲ ਫੋਰੇਂਸਿਕ ਟੀਮ ਜਾਂਚ ਵਿਚ ਲੱਗ ਹੈ।  ਫੋਰੇਂਸਿਕ ਟੀਮ ਨੇ ਮੁਢਲੀ ਜਾਂਚ ਵਿਚ ਪਾਇਆ ਹੈ ਕਿ ਤਿੰਨੇ ਵਿਅਕਤੀਆਂ ਦੀ ਤੇਜ ਤੇ ਧਾਰਦਾਰ ਹਥਿਆਰ ਨਾਲ ਗਲ ਵਡਕੇ ਕਲਤ ਕੀਤਾ ਗਿਆ ਹੈ। ਸਭ ਦੀ ਨੱਕ ਤੇ ਕੰਨ ਕੱਟੇ ਹੋਏ ਹਨ। ਇਕ ਦੇ ਚੇਹਰੇ ਉਤੇ ਅੰਗਰੇਜ਼ੀ ਵਿਚ ‘ਏਐਨਪੀ’ ਲਿਖਿਆ ਗਿਆ ਹੈ।

 

ਸ਼ੁੱਕਰਵਾਰ ਸਵੇਰੇ ਅੱਠ ਵਜੇ ਕੱਟੇ ਹੋਏ ਸਿਰਾਂ ਨੂੰ ਸਭ ਤੋਂ ਪਹਿਲਾਂ ਨਿਸ਼ੁਬੁਚਕ ਪਿੰਡ ਦੇ ਇਕ ਕਿਸਾਨ ਨੇ ਦੇਖਿਆ। ਉਹ ਆਪਣੇ ਖੇਤ ਵਿਚ ਮੱਕੀ ਦੀ ਬਾਲੀ ਤੋੜਨ ਪਹੁੰਚਿਆ ਸੀ। ਉਸਨੇ ਪਿੰਡ ਵਾਲਿਆਂ ਨੂੰ ਤੁਰੰਤ ਇਸਦੀ ਸੂਚਨਾ ਦਿੱਤੀ। ਇਯ ਤੋਂ ਬਾਅਦ ਫਤੁਹਾ ਥਾਣੇ ਦੀ ਪੁਲਿਸ ਘਟਨਾ ਸਥਾਨ ਉਤੇ ਪਹੁੰਚੀ। ਕਰੀਬ 12 ਵਜੇ ਐਫਐਸਐਲ ਦੀ ਟੀਮ ਮੌਕੇ ਉਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ।

 

ਫਤੁਹਾ ਥਾਣਾ ਮੁੱਖੀ ਦਾ ਕਹਿਣਾ ਹੈ ਕਿ ਤਿੰਨਾਂ ਸਿਰਾਂ ਤੋਂ ਫਰਮਲਿਨ ਦੀ ਗੰਧ ਆ ਰਹੀ ਹੈ, ਜਿਸਦੀ ਵਰਤੋਂ ਮੈਡੀਕਲ ਵਿਦਿਆਰਥੀ ਦੀ ਪੜ੍ਹਾਈ ਲਈ ਰਖੇ ਗਏ ਸ਼ਰੀਰ ਨੂੰ ਸੁਰੱਖਿਅਤ ਰੱਖਣ ਵਿਚ ਕੀਤੀ ਜਾਂਦੀ ਹੈ।

 

ਗ੍ਰਾਮੀਣ ਐਸਪੀ ਕਾਂਤੇਸ਼ ਕੁਮਾਰ ਮਿਸ਼ਰ ਅਨੁਸਾਰ ਘਟਨਾ ਸਥਾਨ ਉਤੇ ਜਾਂਚ ਕੀਤੀ ਹੈ।  ਲੱਗਦਾ ਹੈ ਕਿ ਤਿੰਨੇ ਵਿਅਕਤੀਆਂ ਦੀ ਦੂਜੇ ਥਾਂ ਉਤੇ ਕਤਲ ਕਰਕੇ ਸਿਰ ਇੱਥੇ ਛੁੱਟ ਦਿੱਤੇ ਗਏ ਹਨ। ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three Heads recovered without torso nose and ears too cut in bihar