ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਇਰਾਕ ’ਤੇ ਹਵਾਈ ਹਮਲਾ, IS ਦੇ ਤਿੰਨ ਅੱਤਵਾਦੀ ਹਲਾਕ

​​​​​​​ਇਰਾਕ ’ਤੇ ਹਵਾਈ ਹਮਲਾ, IS ਦੇ ਤਿੰਨ ਅੱਤਵਾਦੀ ਹਲਾਕ

ਉੱਤਰੀ ਇਰਾਕ ਦੇ ਸੂਬੇ ਕਿਰਕੁਕ ’ਚ ਅਮਰੀਕਾ ਦੀ ਅਗਵਾਈ ਹੇਠਲੇ ਗੱਠਜੋੜ ਦੇ ਹਵਾਈ ਹਮਲੇ ’ਚ ਐਤਵਾਰ ਨੂੰ ਇਸਲਾਮਿਕ ਸਟੇਟ (IS) ਦੇ ਤਿੰਨ ਅੱਤਵਾਦੀ ਮਾਰੇ ਗਏ; ਜਦ ਕਿ ਪੂਰਬੀ ਸੂਬੇ ਦਿਆਲਾ ਵਿਖੇ ਆਈਐੱਸ ਅੱਤਵਾਦੀਆਂ ਦੇ ਹਮਲੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ।

 

 

ਸਾਂਝੀ ਮੁਹਿੰਮ ਕਮਾਂਡ ਦੇ ਮੀਡੀਆ ਦਫ਼ਤਰ ਨੇ ਦੱਸਿਆ ਕਿ ਖ਼ੁਫ਼ੀਆ ਸੂਚਨਾ ਦੇ ਆਧਾਰ ਉੱਤੇ ਅਮਰੀਕੀ ਅਗਵਾਈ ਹੇਠਲੀ ਗੱਠਜੋੜ ਫ਼ੌਜ ਨਾਲ ਇਰਾਕੀ ਰਾਜਧਾਨ ਬਗ਼ਦਾਦ ਤੋਂ 250 ਕਿਲੋਮੀਟਰ ਉੱਤਰ ਵਿੱਚ ਕਿਰਕੁਕ ਦੇ ਵਾਡੀ ਜਗਯਟੌਨ ਵਿਖੇ ਆਈਐੱਸ ਦੇ ਗੁਪਤ ਟਿਕਾਣੇ ਉੱਤੇ ਹਵਾਈ ਹਮਲਾ ਕੀਤਾ।

 

 

ਇਸ ਹਮਲੇ ਕਾਰਨ ਇਸਲਾਮਿਕ ਸਟੇਟ ਦੇ ਤਿੰਨ ਅੱਤਵਾਦੀ ਮਾਰੇ ਗਏ ਤੇ ਉਨ੍ਹਾਂ ਦਾ ਟਿਕਾਣਾ ਬੁਰੀ ਤਰ੍ਹਾਂ ਤਬਾਹ ਹੋ ਗਿਆ।

 

 

ਇੱਕ ਹੋਰ ਘਟਨਾ ’ਚ ਦਿਆਲਾ ਸੂਬੇ ’ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਮਾਰਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three IS extremists killed in Iraq airstrike