ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਸੜਕੀ ਹਾਦਸੇ 'ਚ ਪਤੀ-ਪਤਨੀ ਸਣੇ ਤਿੰਨ ਮੌਤਾਂ

 

ਸ਼ਨੀਵਾਰ ਨੂੰ ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਲਖਨਊ ਤੋਂ ਆ ਰਹੀ ਕਾਰ ਕੰਟੇਨਰ ਦੇ ਪਿੱਛੇ ਜਾ ਟਕਰਾਈ। ਹਾਦਸੇ ਵਿੱਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। 

 

ਮੌਕੇ ਉੱਤੇ ਪੁੱਜੀ ਸਥਾਨਕ ਪੁਲਿਸ ਨੇ ਤਿੰਨ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।  

 

ਮਰਨ ਵਾਲਿਆਂ ਦੀ ਪਛਾਣ ਆਗਰਾ ਬਲਕੇਸ਼ਵਰ ਰੋਡ ਨਿਵਾਸੀ ਯੋਗੇਸ਼ ਅਗਰਵਾਲ, ਪਤਨੀ ਸੁਸ਼ੀਲਾ ਅਤੇ ਡਰਾਈਵਰ ਰਾਜਪਥ ਤ੍ਰਿਪਾਠੀ ਵਜੋਂ ਹੋਈ ਹੈ। ਇਹ ਸਾਰੇ ਇਲਾਹਾਬਾਦ ਤੋਂ ਆਗਰਾ ਪਰਤੇ ਰਹੇ ਸਨ। 

 

ਪੀੜਤਾਂ ਦੀ ਗੱਡੀ ਸਾਹਮਣੇ ਆ ਰਹੇ ਕੰਟੇਨਰ ਨਾਲ ਟਕਰਾ ਗਈ ਜਦੋਂ ਉਹ ਕਠਫੋਰੀ ਨੇੜੇ ਪੁੱਜੇ ਸਨ। ਹਾਦਸੇ ਵਿੱਚ ਤਿੰਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three killed including husband and wife in a road accident on the Agra-Lucknow Expressway