ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮ-ਸੇਤੂ ਨੂੰ ਕੌਮੀ ਵਿਰਾਸਤ ਦਾ ਦਰਜਾ ਦੇਣ 'ਤੇ ਵਿਚਾਰ 3 ਮਹੀਨੇ ਬਾਅਦ: ਸੁਪਰੀਮ ਕੋਰਟ

ਸੁਪਰੀਮ ਕੋਰਟ ਰਾਮਸੇਤੂ ਨੂੰ ਕੌਮੀ ਵਿਰਾਸਤ ਸਮਾਰਕ ਐਲਾਨੇ ਜਾਣ ਦੀ ਪਟੀਸ਼ਨ 'ਤੇ ਤਿੰਨ ਮਹੀਨਿਆਂ ਬਾਅਦ ਸੁਣਵਾਈ ਕਰੇਗੀ ਵੀਰਵਾਰ ਨੂੰ ਭਾਜਪਾ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਸੀਜੇਆਈ ਐਸਏ ਬੋਬੜੇ ਦੇ ਬੈਂਚ ਅੱਗੇ ਇਸ ਮਾਮਲੇ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ

 

ਇਸ ਤੋਂ ਪਹਿਲਾਂ ਸਵਾਮੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਅਦਾਲਤ ਵੱਲੋਂ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਹਲਫਨਾਮਾ ਨਹੀਂ ਸੌਂਪਿਆ ਹੈ ਰਾਮ ਸੇਤੂ ਕਰੋੜਾਂ ਹਿੰਦੂਆਂ ਦੀ ਆਸਥਾ ਨਾਲ ਜੁੜਿਆ ਮਾਮਲਾ ਹੈ ਇਸ ਲਈ ਇਸ ਨੂੰ ਨਾ ਤੋੜਿਆ ਜਾਵੇ ਅਤੇ ਇਸ ਨੂੰ ਕੌਮੀ ਵਿਰਾਸਤ ਵਜੋਂ ਐਲਾਨਿਆ ਜਾਣਾ ਚਾਹੀਦਾ ਹੈ ਇਸ 'ਤੇ ਅਦਾਲਤ ਨੇ ਕੇਂਦਰ ਸਰਕਾਰ ਨੂੰ ਜਵਾਬ ਦਾਇਰ ਕਰਨ ਲਈ ਕਿਹਾ ਤੇ ਸਵਾਮੀ ਨੂੰ ਤਿੰਨ ਮਹੀਨਿਆਂ ਬਾਅਦ ਸੁਣਵਾਈ ਲਈ ਆਉਣ ਲਈ ਕਿਹਾ

 

ਦੱਸਣਯੋਗ ਹੈ ਕਿ ਸਾਲ 2008 ਉਸ ਵੇਲੇ ਦੀ ਯੂਪੀਏ ਸਰਕਾਰ ਨੇ ਸੇਤੂ ਸਮੂਦਰਮ ਪ੍ਰਾਜੈਕਟ ਲਈ ਰਾਮ ਸੇਤੂ ਨੂੰ ਤੋੜਨ ਦਾ ਫੈਸਲਾ ਕੀਤਾ ਸੀ ਅਤੇ ਕਿਹਾ ਸੀ ਕਿ ਭਗਵਾਨ ਰਾਮ ਬਾਰੇ ਕੋਈ ਠੋਸ ਸਬੂਤ ਨਹੀਂ ਹਨ ਯੂਪੀਏ ਸਰਕਾਰ ਨੇ ਇਸ ਹਲਫਨਾਮੇ ਨੂੰ ਲੈ ਕੇ ਕਾਫ਼ੀ ਹੰਗਾਮੇ ਤੋਂ ਬਾਅਦ ਇਸ ਨੂੰ ਵਾਪਸ ਲੈ ਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three months after considering Ramsetu s national heritage status: Supreme Court