ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ : ਨਕਸਲੀਆਂ ਤੇ ਪੁਲਿਸ ਵਿਚਕਾਰ ਮੁਕਾਬਲਾ, ਤਿੰਨ ਨਕਸਲੀ ਢੇਰ

ਝਾਰਖੰਡ : ਨਕਸਲੀਆਂ ਤੇ ਪੁਲਿਸ ਵਿਚਕਾਰ ਮੁਕਾਬਲਾ, ਤਿੰਨ ਨਕਸਲੀ ਢੇਰ

ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਵਿਚ ਸੋਮਵਾਰ ਨੂੰ ਇਕ ਮੁਕਾਬਲੇ ਵਿਚ ਤਿੰਨ ਮਾਓਵਾਦੀ ਢੇਰ ਹੋ ਗਏ ਅਤੇ ਸੀਆਰਪੀਐਫ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਪੱਖਾਂ ਵਿਚਕਾਰ ਜ਼ਿਲ੍ਹੇ ਦੇ ਬੇਲਵਾ ਘਾਟ ਖੇਤਰ ਦੇ ਜੰਗਲਾਂ ਵਿਚ ਸਵੇਰੇ ਕਰੀਬ ਛੇ ਵਜੇ ਉਸ ਸਮੇਂ ਮੁਕਾਬਲਾ ਹੋਇਆ ਜਦੋਂ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐਫ) ਦੀ ਸੱਤਵੀਂ ਬਟਾਲੀਅਨ ਦੇ ਜਵਾਨ ਮੁਹਿੰਮ ਚਲਾ ਰਹੇ ਸਨ।

 

ਇਹ ਜ਼ਿਲ੍ਹਾ ਰਾਜਧਾਨੀ ਰਾਂਚੀ ਤੋਂ ਕਰੀਬ 185 ਕਿਲੋਮੀਟਰ ਦੂਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਮੁਕਾਬਲਾ ਸਥਾਨ ਤੋਂ ਤਿੰਨ ਮਾਓਵਾਦੀਆਂ ਦੀਆਂ ਲਾਸ਼ਾ ਬਰਾਮਦ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਕੋਲੋਂ ਏਕੇ–47 ਰਾਈਫਲ, ਤਿੰਨ ਮੈਗਜੀਨ ਅਤੇ ਚਾਰ ਪਾਈਪ ਬੰਬ ਬਰਾਮਦ ਕੀਤੇ ਗਏ ਹਨ।

 

ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿਚ ਸੀਆਰਪੀਐਫ ਦੇ ਇਕ ਜਵਾਨ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲ ਮੁੱਕਾਬਲੇ ਸਥਾਨ ਦੀ ਛਾਣਬੀਨ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three Naxalites killed in the encounter between Naxalites and police a crpf jawan also martyred in Jharkhand