ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਦਰਾ ਬੈਨਰਜੀ, ਵਿਨੀਤ ਸਰਨ ਤੇ ਕੇ.ਐਮ. ਜੋਸੇਫ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਲਿਆ ਹਲਫ

ਇੰਦਰਾ ਬੈਨਰਜੀ, ਵਿਨੀਤ ਸਰਨ ਅਤੇ ਕੇ. ਐਮ. ਜੋਸੇਫ ਨੂੰ ਮੰਗਲਵਾਰ ਦੀ ਸਵੇਰ ਸੁਪਰੀਮ ਕੋਰਟ ਦੇ ਮਾਣਯੋਗ ਜੱਜਾਂ ਵਜੋਂ ਸਹੁੰ ਚੁਕਾਈ ਗਈ।

 

ਜਾਣਕਾਰੀ ਮੁਤਾਬਕ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਆਪਣੇ ਚੈਂਬਰ `ਚ ਸਵੇਰੇ 10.30 ਵਜੇ ਸਭ ਤੋਂ ਪਹਿਲਾਂ ਇੰਦਰਾ ਬੈਨਰਜੀ ਨੂੰ ਸਹੁੰ ਚੁਕਾਈ। ਉਸ ਤੋਂ ਬਾਅਦ ਜਸਟਿਸ ਸਰਨ ਅਤੇ ਫਿਰ ਜਸਟਿਸ ਜੋਸੇਫ ਨੇ ਸਹੁੰ ਚੁੱਕੀ। ਇਨ੍ਹਾਂ ਤਿੰਨਾਂ ਜੱਜਾਂ ਦੇ ਸਹੁੰ ਚੁੱਕਣ ਦੇ ਨਾਲ ਹੀ ਹੁਣ ਸੁਪਰੀਮ ਕੋਰਟ `ਚ ਜੱਜਾਂ ਦੀ ਗਿਣਤੀ ਵਧ ਕੇ 25 ਹੋ ਗਈ ਹੈ। 

 

ਇਸ ਮੌਕੇ ਸੁਪਰੀਮ ਕੋਰਟ ਦੇ ਸਾਰੇ ਜੱਜ ਅਤੇ ਹੋਰ ਕਾਨੂੰਨੀ ਅਧਿਕਾਰੀ ਮੌਜੂਦ ਸਨ। ਵੱਡੀ ਗਿਣਤੀ `ਚ ਵਕੀਲ ਵੀ ਪਹੁੰਚੇ ਹੋਏ ਸਨ। 

 

ਜਸਟਿਸ ਇੰਦਰਾ ਬੈਨਰਜੀ ਵਲੋਂ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕਣ ਦੇ ਨਾਲ ਹੀ ਸੁਪਰੀਮ ਕੋਰਟ `ਚ ਮਹਿਲਾ ਜੱਜਾਂ ਦੀ ਗਿਣਤੀ ਵਧ ਕੇ 3 ਹੋ ਗਈ ਹੈ। ਨਿਆਂ ਪਾਲਿਕਾ ਦੇ ਇਤਿਹਾਸ ਚ ਪਹਿਲੀ ਵਾਰ ਸੁਪਰੀਮ ਕੋਰਟ `ਚ 3 ਔਰਤਾਂ  ਇਕੋ ਵੇਲੇ ਜੱਜ ਵਜੋਂ ਸੇਵਾਵਾਂ ਦੇਣਗੀਆਂ। ਆਜ਼ਾਦੀ ਮਗਰੋਂ 1950 `ਚ ਸੁਪਰੀਮ ਕੋਰਟ ਦੇ ਹੋਂਦ ਚ ਆਉਣ ਪਿੱਛੋਂ ਪਹਿਲੀ ਮਹਿਲਾ ਜੱਜ ਫਾਤਿਮਾ ਬੀਵੀ ਸੀ ਜਿਨ੍ਹਾਂ ਦੀ ਨਿਯੁਕਤੀ 29 ਸਾਲ ਪਹਿਲਾਂ 1989 `ਚ ਹੋਈ ਸੀ। 

 

ਮਦਰਾਸ ਹਾਈ ਕੋਰਟ ਤੋਂ ਤਰੱਕੀ ਪ੍ਰਾਪਤ ਜਸਟਿਸ ਇੰਦਰਾ ਬੈਨਰਜੀ 23 ਸਤੰਬਰ 2022 ਨੂੰ ਸੇਵਾਮੁਕਤ ਹੋਵੇਗੀ। ਜਸਟਿਸ ਬੈਨਰਜੀ ਤੋਂ ਪਹਿਲਾਂ ਸੀਨੀਅਰ ਵਕੀਲ ਇੰਦੂ ਮਲਹੋਤਰਾ ਸੁਪਰੀਮ ਕੋਰਟ ਦੀ 7ਵੀਂ ਮਹਿਲਾ ਜੱਜ ਹੈ। ਫਾਤਿਮਾ ਬੀਵੀ ਤੋਂ ਬਾਅਦ ਸੁਜਾਤਾ ਵੀ. ਮਨੋਹਰ, ਰੂਮਾ ਪਾਲ, ਗਿਆਨ ਸੁਧਾ ਮਿਸ਼ਰਾ, ਰੰਜਨਾ ਪ੍ਰਕਾਸ਼ ਦੇਸਾਈ ਅਤੇ ਆਰ. ਭਾਨੂਮਤੀ ਸੁਪਰੀਮ ਕੋਰਟ ਦੀਆਂ ਮਹਿਲਾ ਜੱਜ ਬਣੀਆਂ।

 

ਪਹਿਲਾਂ ਇਨ੍ਹਾਂ ਤਿੰਨਾਂ ਜੱਜਾਂ ਇੰਦਰਾ ਬੈਨਰਜੀ, ਵਿਨੀਤ ਸਰਨ ਅਤੇ ਕੇ. ਐਮ. ਜੋਸੇਫ ਦੀ ਨਿਯੁਕਤੀ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ `ਚ ਉੱਤਰਾਖੰਡ ਦੇ ਚੀਫ ਜਸਟਿਸ ਕੇ. ਐੱਮ. ਜੋਸੇਫ ਦਾ ਨਾਂ ਸੀਨੀਆਰਿਟੀ ਦੀ ਲੜੀ ਵਿਚ ਸਭ ਤੋਂ ਹੇਠਾਂ ਹੋਣ ਕਾਰਨ ਸੋਮਵਾਰ ਤੱਕ ਵਿਵਾਦ ਵਾਲੇ ਹਾਲਾਤ ਬਣੇ ਰਹੇ ਸਨ ਪਰ ਅਗਲੇਰੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਇਨ੍ਹਾਂ ਤਿੰਨਾਂ ਜੱਜਾਂ ਨੂੰ ਮੰਗਲਵਾਰ ਦੀ ਸਵੇਰ ਸੁਪਰੀਮ ਕੋਰਟ ਦੇ ਮਾਣਯੋਗ ਜੱਜਾਂ ਵਜੋਂ ਸਹੁੰ ਚੁਕਾਈ ਗਈ।


   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three new judges of Supreme Court took oath