ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰਠ ’ਚ ਫਲਾਂ ’ਤੇ ਥੁੱਕ ਕੇ ਵੇਚਣ ਦੇ ਦੋਸ਼ ’ਚ ਤਿੰਨ ਗ੍ਰਿਫ਼ਤਾਰ

ਉੱਤਰ ਪ੍ਰਦੇਸ਼ ਦੇ ਮੇਰਠ ਚ ਲੋਕਾਂ ਉੱਤੇ ਥੁੱਕ ਕੇ ਦਹਿਸ਼ਤ ਫੈਲਾਉਣ ਅਤੇ ਫਲਾਂ ਉੱਤੇ ਥੁੱਕ ਕੇ ਵੇਚਣ ਦੇ ਦੋ ਸਨਸਨੀਖੇਜ਼ ਮਾਮਲੇ ਸਾਹਮਣੇ ਆਏ ਹਨ। ਪਹਿਲਾ ਕੇਸ ਗੁਰੂ ਨਾਨਕ ਨਗਰ ਚ ਹੋਇਆ, ਜਿੱਥੇ ਕੁਝ ਨੌਜਵਾਨਾਂ ਉੱਤੇ ਫਲਾਂ ’ਤੇ ਥੁੱਕ ਕੇ ਵੇਚਣ ਦਾ ਦੋਸ਼ ਹੈ। ਦੂਜੇ ਮਾਮਲੇ ਚ ਦੋ ਨੌਜਵਾਨ ਨਵੀਨ ਮੰਡੀ ਦਿੱਲੀ ਰੋਡ ਚ ਅਣ-ਅਧਿਕਾਰਤ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਰੋਕਣ ਮਗਰੋਂ ਗਾਰਡ 'ਤੇ ਥੁੱਕ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਸਾਰੇ ਫੜ੍ਹੇ ਗਏ। ਇਨ੍ਹਾਂ ਦੋਵਾਂ ਘਟਨਾਵਾਂ ਚ ਪੁਲਿਸ ਨੇ ਸਾਰੇ ਪੰਜਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੇ ਕੋਰੋਨਾ ਟੈਸਟ ਕਰਵਾਏ ਗਏ ਹਨ।

 

ਛੱਤ ਤੋਂ ਬਣਿਆ ਵੀਡੀਓ:

 

ਤਿੰਨ ਨੌਜਵਾਨ ਸ਼ਨੀਵਾਰ ਸਵੇਰੇ ਫਲ ਦੀਆਂ ਗੱਡੀਆਂ ਲੈ ਕੇ ਗੁਰੂਨਾਨਗਰ ਨਗਰ ਪਹੁੰਚੇ। ਇਹ ਨੌਜਵਾਨ ਇਕ ਗਲੀ ਵਿਚ ਖੜ੍ਹੇ ਹੋ ਕੇ ਇਨ੍ਹਾਂ ਫਲਾਂ ਉੱਤੇ ਥੁੱਕਣਾ ਸ਼ੁਰੂ ਕੀਤਾ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਫਲਾਂ ਨੂੰ ਕਲੋਨੀ ਵਿਚ ਵੇਚਣ ਦੀ ਕੋਸ਼ਿਸ਼ ਕੀਤੀ। ਘਰ ਦੀ ਛੱਤ 'ਤੇ ਖੜੇ ਇਕ ਨੌਜਵਾਨ ਨੇ ਇਨ੍ਹਾਂ ਨੌਜਵਾਨਾਂ ਦੀ ਹਰਕਤ ਨੂੰ ਵੇਖਦੇ ਹੋਏ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸਦੇ ਬਾਰੇ ਆਲੇ ਦੁਆਲੇ ਦੇ ਲੋਕਾਂ ਨੂੰ ਦੱਸਿਆ। ਲੋਕਾਂ ਨੇ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਫੜ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ।

 

ਜਦੋਂ ਇਨ੍ਹਾਂ ਤਿੰਨ ਨੌਜਵਾਨਾਂ ਨੂੰ ਕੁਝ ਲੋਕਾਂ ਨੇ ਬਿਠਾ ਲਿਆ ਤਾਂ ਮੁਲਜ਼ਮਾਂ ਨੇ ਲੋਕਾਂ ‘ਤੇ ਵੀ ਥੁੱਕ ਦਿੱਤਾ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ। ਇਨ੍ਹਾਂ ਮੁਲਜ਼ਮਾਂ ਨੂੰ ਇੱਕ ਵੱਖਰੇ ਕਮਰੇ ਚ ਰੱਖਿਆ ਗਿਆ।

 

ਮੁਲਜ਼ਮਾਂ ਦੀ ਪਛਾਣ ਸ਼ਹਾਦਤ ਪੁੱਤਰ ਵਹਾਬੁਦੀਨ, ਇਮਰਾਨ ਪੁੱਤਰ ਸ਼ਰੀਫ ਅਤੇ ਸੋਹਾਬ ਪੁੱਤਰ ਸਿਰਾਜੁੱਦੀਨ ਨਿਵਾਸੀ ਕੇਸਰਗੰਜ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਖਿਲਾਫ ਕੇਸ ਦਰਜ ਕਰ ਲਿਆ ਹੈ।

 

ਮੰਡੀ ਗੇਟ ਤੋਂ ਦੋ ਗ੍ਰਿਫਤਾਰ--

 

ਮੇਰਠ ਦੇ ਦਿੱਲੀ ਰੋੜ ਸਥਿਤ ਨਵੀਨ ਮੰਡੀ ਦੇ ਗੇਟ ਨੰਬਰ ਦੋ ’ਤੇ ਸ਼ਨਿੱਚਰਵਾਰ ਸਵੇਰ ਕਰੀਬ 11.30 ਵਜੇ ਗਾਰਡ ਰਾਜਕਿਸ਼ੋਰ 'ਤੇ ਤਾਇਨਾਤ ਸੀ। ਇਸ ਦੌਰਾਨ ਦੋ ਨੌਜਵਾਨਾਂ ਨੇ ਜ਼ਬਰਦਸਤੀ ਬਾਜ਼ਾਰ ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਦੌਰਾਨ ਗਾਰਡਾਂ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਰੋਕ ਲਿਆ।

 

ਦੋਸ਼ੀ ਨੌਜਵਾਨਾਂ ਨੇ ਗਾਰਡ 'ਤੇ ਥੁੱਕਿਆ ਅਤੇ ਹਮਲਾ ਕਰਦੇ ਹੋਏ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਆਸ ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਫੜੇ ਗਏ ਮੁਲਜ਼ਮਾਂ ਚੋਂ ਇਕ ਦੀ ਪਛਾਣ ਫਰਹਾਨ ਨਿਵਾਸੀ ਤਤੀਨਾ ਪਿੰਡ ਪਰਤਾਪੁਰ ਵਜੋਂ ਹੋਈ। ਦੂਜੇ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

ਐਸਪੀ ਸਿਟੀ ਅਖਿਲੇਸ਼ ਨਰਾਇਣ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਹਮਲਾ, ਇਨਫੈਕਸ਼ਨ ਅਤੇ ਤਾਲਾਬੰਦੀ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three people who spit on fruits in Meerut have been arrested coronavirus test is being conducted