ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਸਟਾਰ ਵਾਲਾ ਮੰਗ ਰਿਹੈ ਭੀਖ, ਜਾਣੋ ਕੀ ਹੈ ਕਾਰਨ?

ਅੱਜ ਕੱਲ੍ਹ ਤਿੰਨ ਸਟਾਰ ਦੀ ਵਰਦੀਵਾਲੇ ਭਿਖਾਰੀ ਨੇ ਸੋਸ਼ਲ ਮੀਡੀਆ ਚ ਸਨਸਨੀ ਮਚਾ ਰੱਖੀ ਹੈ। ਇਸਦੀ ਵਰਦੀ ਤੋਂ ਦੇਖ ਕੇ ਲੱਗਦਾ ਹੈ ਕਿ ਇਹ ਕੋਈ ਐਸਐਚਓ ਹੋਣਗੇ ਪਰ ਇਹ ਸਿਰਫ ਇੱਕ ਇੰਸਪੈਕਟਰ ਦੀ ਵਰਦੀ ਵਿਚ ਹੈ। ਲੋਕਾਂ ਨੂੰ ਪੁਲਿਸ ਇੰਸਪੈਕਟਰ ਦੀ ਵਰਦੀ ਚ ਭੀਖ ਮੰਗਦਿਆਂ ਮਥੁਰਾ ਪ੍ਰਸਾਦ ਰਜਕ ਇੰਨੇ ਜਿ਼ਆਦਾ ਪਸੰਦ ਆ ਰਹੇ ਹਨ ਕਿ ਉਹ ਇਨ੍ਹਾਂ ਨਾਲ ਸੈਲਫੀ ਲੈ ਰਹੇ ਹਨ ਅਤੇ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ ਤੇ ਪਾ ਰਹੇ ਹਨ।

 

ਕਿਸੇ ਨੇ ਫੇਸਬੁੱਕ ਤੇ ਇਸ ਇੰਸਪੈਕਟਰ ਦੀ ਤਸਵੀਰ ਪੋਸਟ ਕਰਦਿਆਂ ਲਿਖਿਆ, 

 

ਦੇਸੀ ਥਾਣੇਦਾਰ।

ਹੈਰਾਨ ਨਾ ਹੋਵੋ। ਇਹ ਸਾਗਰ ਚ ਸ਼ਨੀ ਮੰਦਿਰ ਦੇ ਬਾਹਰ ਭੀਖ ਮੰਗਣ ਵਾਲਾ ਮਥੁਰਾ ਪ੍ਰਸਾਦ ਰਜਕ ਹੈ। ਉਸਨੂੰ ਕੋਈ ਔਰਤ ਪੁਰਾਣੇ ਕਪੜੇ ਬੰਨ੍ਹੀ ਕੋਈ ਟੋਕਰੀ ਦੇ ਗਈ ਸੀ ਜਿਸ ਵਿਚ ਇਹ ਪੁਲਿਸ ਦੀ ਵਰਦੀ ਨਿਕਲੀ। ਮਥੁਰਾ ਨੂੰ ਇਹ ਪਾਉਣ ਲਈ ਵਧੀਆ ਲਗੀ ਤੇ ਉਸਨੇ ਇਹ ਵਰਦੀ ਪਾ ਲਈ ਤੇ ਭੀਖ ਮੰਗਣਾ ਸ਼ੁਰੂ ਕਰ ਦਿੱਤਾ। 

ਮਥੁਰਾ ਨੇ ਕਿਹਾ ਕਿ ਸਾਹਿਬ ਸਾਡੀ ਥਾਣੇਦਾਰ ਬਣਨ ਦੀ ਹਾਲਤ ਤਾਂ ਨਹੀਂ ਹੈ ਪਰ ਵਰਦੀ ਅਤੇ ਉਸਤੇ ਲੱਗੇ ਅਸਲੀ ਬੈਜ ਨਾਲ ਚੰਗਾ ਮਹਿਸੂਸ ਹੁੰਦਾ ਹੈ। ਬਸ ਇੱਕ ਵਾਰ ਸਿ਼ਵਰਾਜ ਚੌਹਾਨ ਨੂੰ ਆਪਣੀ ਲੁੱਕ ਦਿਖਾਉਣ ਦੀ ਇੱਛਾ ਹੈ।

 

ਮਥੁਰਾ ਪ੍ਰਸਾਦ ਰਜਕ ਦੀ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਲੋਕ ਹਸੀ ਉਡਾ ਰਹੇ ਹਨ ਪਰ ਉਨ੍ਹਾਂ ਨੂੱ ਇਸ ਗੱਲ ਦੀ ਕੋਈ ਖ਼ਬਰ ਨਹੀਂ ਹੈ ਕਿ ਰਜਕ ਨੇ ਸਥਾਨਿਥ ਲੋਕਾਂ ਨੂੰ ਦੱਸਿਆ ਕਿ ਹੁਣ ਉਨ੍ਹਾਂ ਦੀ ਆਮਦਨ ਪਹਿਲਾਂ ਦੀ ਤੁਲਨਾ ਚ ਵੱਧ ਗਈ ਹੈ ਕਿਉਂਕਿ ਲੋਕ ਹੁਣ ਉਨ੍ਹਾਂ ਦੀ ਤਸਵੀਰ ਖਿੱਚਦੇ ਹਨ ਤੇ ਭੀਖ ਵੀ ਦਿੰਦੇ ਹਨ। ਉਨ੍ਹਾਂ ਦੀ ਇੱਕ ਇੱਛਾ ਇਹ ਵੀ ਹੈ ਕਿ ਉਹ ਇਸ ਵਰਦੀ ਚ ਸੂਬੇ ਦੇ ਮੁੱਖ ਮੰਤਰੀ ਸਿ਼ਵਰਾਜ ਸਿੰਘ ਚੌਹਾਨ ਸਾਹਮਣੇ ਪਹੁੰਚ ਜਾਣ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three stars are demanding begging