ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਕਾਰੀਆਂ ਦੇ ਫੰਦੇ ’ਚ ਫਸਣ ਕਾਰਨ ਸ਼ੇਰ ਦੀ ਮੌਤ

ਉੱਤਰ ਪ੍ਰਦੇਸ਼ ਦੇ ਮੁਹੰਮਦੀ ਜੰਗਲਾਤ ਰੇਂਜ ਦੇ ਜੰਗਲ ਚ ਸ਼ਿਕਾਰੀਆਂ ਦੇ ਲਗਾਏ ਫ਼ੰਦੇ ਚ ਫੱਸ ਕੇ ਇਕ ਸ਼ੇਰ ਦੀ ਤੜਫ਼–ਤੜਫ਼ ਕੇ ਮੌਤ ਹੋ ਗਈ। ਮੌਤ ਦਾ ਕਾਰਨ ਜੰਗਲਾਤ ਵਿਭਾਗ ਦੀ ਟੀਮ ਦਾ ਮੌਕੇ ਤੇ ਲੇਟ ਪੁੱਜਣਾ ਦਸਿਆ ਜਾ ਰਿਹਾ ਹੈ।

 

ਜਾਣਕਾਰੀ ਮੁਤਾਬਕ ਮੁਹੰਮਦੀ ਰੇਂਜ ਦੇ ਮਹੇਸ਼ਪੁਰ ਇਲਾਕੇ ਚ ਇਨ੍ਹਾਂ ਦਿਨੀ ਸ਼ੇਰ ਘੁੰਮ ਰਹੇ ਹਨ। ਇਸ ਦੇ ਬਾਵਜੂਦ ਜੰਗਲਾਤ ਵਿਭਾਗ ਇਸ ਮਾਮਲੇ ਚ ਭਾਰੀ ਲਾਪਰਵਾਹੀ ਵਰਤ ਰਹੇ ਹਨ ਜਿਸ ਕਾਰਨ ਕਈ ਲੋਕਾਂ ਨੂੰ ਭਾਰੀ ਮੁ਼ਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

ਦਸਿਆ ਜਾ ਰਿਹਾ ਹੈ ਕਿ ਸ਼ਿਕਾਰੀਆਂ ਨੇ ਇਕ ਖਾਸ ਥਾਂ ਤੇ ਪਹਿਲਾਂ ਤੋਂ ਹੀ ਇਕ ਫ਼ੰਦਾ ਲਗਾ ਕੇ ਰੱਖਿਆ ਹੋਇਆ ਸੀ ਕਿ ਉਕਤ ਸ਼ੇਰ ਉਸ ਫ਼ੰਦੇ ਚ ਫੱਸ ਗਿਆ ਤੇ ਕਾਫੀ ਦੇਰ ਤੱਕ ਤੜਫ਼ਦਾ ਰਿਹਾ। ਜੰਗਲ ਤੋਂ ਲੰਘ ਰਹੇ ਲੋਕਾਂ ਨੇ ਇਸ ਬਾਰੇ ਜੰਗਲਾਤ ਵਿਭਾਗ ਨੂੰ ਸੂਚਨਾ ਦੇ ਦਿੱਤੀ। ਜਿਸ ਤੋਂ ਕਾਫੀ ਦੇਰ ਬਾਅਦ ਟੀਮ ਮੌਕੇ ਤੇ ਪੁੱਜੀ।

 

ਲੋਕਾਂ ਮੁਤਾਬਕ ਕਾਫੀ ਟੀਮ ਦਾ ਮੌਕੇ ਤੇ ਕਾਫੀ ਦੇਰ ਨਾਲ ਪੁੱਜਣ ਕਾਰਨ ਸ਼ੇਰ ਦੀ ਤੜਪ-ਤੜਪ ਕੇ ਮੌਤ ਹੋ ਗਈ। ਹਾਲਾਂਕਿ ਜੰਗਲਾਤ ਵਿਭਾਗ ਨੇ ਸ਼ੇਰ ਦੀ ਲਾਸ਼ ਨੂੰ ਕਬਜ਼ੇ ਚ ਲੈ ਲਿਆ ਹੈ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tiger died being trapped in a trap of poachers