ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਯਾ ਕਾਂਡ : ਤਿਹਾੜ ਜੇਲ ਪ੍ਰਸ਼ਾਸਨ ਨੇ ਦੋਸ਼ੀਆਂ ਦੇ ਪਰਿਵਾਰਾਂ ਨੂੰ ਆਖਰੀ ਮੁਲਾਕਾਤ ਲਈ ਭੇਜੀ ਚਿੱਠੀ

ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਇੱਕ ਨਵਾਂ ਡੈਥ ਵਾਰੰਟ ਜਾਰੀ ਕੀਤਾ ਗਿਆ ਸੀ। ਨਵੇਂ ਡੈਥ ਵਾਰੰਟ ਦੇ ਅਨੁਸਾਰ ਸਾਰੇ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਤਿਹਾੜ ਜੇਲ ਪ੍ਰਸ਼ਾਸਨ ਫਾਂਸੀ ਦੀ ਸਜ਼ਾ ਨਾਲ ਸਬੰਧਤ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰ ਰਿਹਾ ਹੈ।
 

ਜੇਲ ਪ੍ਰਸ਼ਾਸਨ ਨੇ ਦੋਸ਼ੀਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਨੂੰ ਮਿਲਣ ਲਈ ਚਿੱਠੀ ਲਿਖੀ ਹੈ। ਜੇਲ ਕਾਨੂੰਨ ਦੇ ਅਨੁਸਾਰ ਫਾਂਸੀ ਤੋਂ 14 ਦਿਨ ਪਹਿਲਾਂ ਦੋਸ਼ੀਆਂ ਨੂੰ ਮਿਲਣ ਲਈ ਇੱਕ ਚਿੱਠੀ ਲਿਖੀ ਜਾਂਦੀ ਹੈ। ਮੁਕੇਸ਼ ਸਿੰਘ ਅਤੇ ਪਵਨ ਗੁਪਤਾ ਨੂੰ ਦੱਸਿਆ ਗਿਆ ਕਿ ਉਹ 1 ਫ਼ਰਵਰੀ ਦੇ ਮੌਤ ਵਾਰੰਟ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਮਿਲ ਚੁੱਕੇ ਹਨ। ਅਕਸ਼ੇ ਠਾਕੁਰ ਅਤੇ ਵਿਨੇ ਸ਼ਰਮਾ ਨੂੰ ਹੁਣ ਪੁੱਛਿਆ ਗਿਆ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਦੋਂ ਮਿਲਣਾ ਚਾਹੁੰਦੇ ਹਨ।
 

ਉੱਧਰ ਫਾਂਸੀ ਦੀ ਤਰੀਕ ਨੇੜੇ ਆਉਂਦਿਆਂ ਵੇਖ ਤਿਹਾੜ ਜੇਲ 'ਚ ਬੰਦ ਚਾਰ ਦੋਸ਼ੀਆਂ ਦੀ ਭੁੱਖ-ਪਿਆਸ ਮਰ ਗਈ ਹੈ। ਜਾਣਕਾਰੀ ਅਨੁਸਾਰ ਚਾਰਾਂ ਨੂੰ ਵੱਖ-ਵੱਖ ਸੈੱਲਾਂ 'ਚ ਰੱਖਿਆ ਗਿਆ ਹੈ। ਉਹ ਦਿਨ 'ਚ ਸਿਰਫ਼ ਇੱਕ ਵਾਰ ਖਾਣਾ ਖਾ ਰਹੇ ਹਨ। ਉਨ੍ਹਾਂ ਨੂੰ ਅਕਸਰ ਸੈੱਲ 'ਚ ਰੋਂਦੇ ਵੇਖਿਆ ਜਾਂਦਾ ਹੈ। ਹਾਲ ਹੀ 'ਚ ਵਿਨੇ ਸ਼ਰਮਾ ਨੇ ਮੌਤ ਦੀ ਸਜ਼ਾ ਤੋਂ ਬਚਣ ਲਈ ਆਪਣਾ ਸਿਰ ਕੰਧ ਨਾਲ ਮਾਰਿਆ ਸੀ। ਉਸ ਦੀ ਕੋਸ਼ਿਸ਼ ਇਹ ਸੀ ਕਿ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਬਿਮਾਰ ਦੱਸ ਕੇ ਮੌਤ ਦੀ ਸਜ਼ਾ ਤੋਂ ਬੱਚ ਜਾਵੇ। ਜੇਲ 'ਚ ਹੀ ਉਸ ਦਾ ਇਲਾਜ ਕੀਤਾ ਗਿਆ।
 

ਦੱਸ ਦਈਏ ਕਿ ਨਿਰਭਯਾ ਦੇ ਚਾਰਾਂ ਦੋਸ਼ੀਆਂ ਵਿਰੁੱਧ ਪਟਿਆਲਾ ਹਾਊਸ ਕੋਰਟ ਵੱਲੋਂ ਨਵਾਂ ਡੈਥ ਵਾਰੰਟ ਜਾਰੀ ਕੀਤਾ ਗਿਆ ਹੈ। ਨਵੇਂ ਡੈਥ ਵਾਰੰਟ ਦੇ ਅਨੁਸਾਰ ਹੁਣ ਚਾਰਾਂ ਦੋਸ਼ੀ ਪਵਨ ਗੁਪਤਾ, ਵਿਨੇ ਸ਼ਰਮਾ, ਮੁਕੇਸ਼ ਸਿੰਘ, ਅਕਸ਼ੇ ਕੁਮਾਰ ਸਿੰਘ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਤਿਹਾੜ ਜੇਲ ਵਿੱਚ ਇਕੱਠੇ ਫਾਂਸੀ ਦਿੱਤੀ ਜਾਵੇਗੀ।
 

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਚਾਰਾਂ ਦੋਸ਼ੀਆਂ ਵਿਰੁੱਧ ਪਹਿਲਾਂ ਦੋ ਵਾਰ ਮੌਤ ਦੇ ਵਾਰੰਟ ਜਾਰੀ ਕਰ ਚੁੱਕੀ ਹੈ। ਇਸ ਸਾਲ 7 ਜਨਵਰੀ ਨੂੰ ਅਦਾਲਤ ਨੇ ਪਹਿਲੀ ਵਾਰ ਮੌਤ ਦਾ ਵਾਰੰਟ ਜਾਰੀ ਕੀਤਾ ਸੀ, ਜਿਸ 'ਚ 22 ਜਨਵਰੀ ਨੂੰ ਚਾਰੇ ਦੋਸ਼ੀਆਂ ਨੂੰ ਸਵੇਰੇ 7 ਵਜੇ ਫਾਂਸੀ ਦੇਣ ਲਈ ਕਿਹਾ ਗਿਆ ਸੀ।
 

ਇਸ ਤੋਂ ਬਾਅਦ 17 ਜਨਵਰੀ ਨੂੰ ਅਦਾਲਤ ਨੇ ਮੌਤ ਦਾ ਨਵਾਂ ਵਾਰੰਟ ਜਾਰੀ ਕਰਦਿਆਂ ਫਾਂਸੀ ਦੀ ਤਰੀਕ 1 ਫਰਵਰੀ ਤੱਕ ਵਧਾ ਦਿੱਤੀ ਅਤੇ ਸਵੇਰੇ 6 ਵਜੇ ਲਟਕਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ। ਪਰ ਦੋਸ਼ੀਆਂ ਦੁਆਰਾ ਅਦਾਲਤ ਅਤੇ ਰਾਸ਼ਟਰਪਤੀ ਦੇ ਸਾਹਮਣੇ ਦਾਇਰ ਕੀਤੀ ਗਈ ਰਹਿਮ ਅਪੀਲ ਕਾਰਨ ਇਸ ਦਿਨ ਵੀ ਫਾਂਸੀ ਨਹੀਂ ਦਿੱਤੀ ਜਾ ਸਕੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tihar Jail administration written to all the four death row convicts in the Nirbhaya gang rape and murder case