ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ : ਤਿਹਾੜ ਜੇਲ 'ਚ ਬਣਾਇਆ ਆਈਸੋਲੇਸ਼ਨ ਵਾਰਡ, ਸਾਰੇ ਕੈਦੀਆਂ ਹੋਵੇਗੀ ਜਾਂਚ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਤਿਹਾੜ ਜੇਲ ਪ੍ਰਸ਼ਾਸਨ ਨੇ ਸਾਰੀਆਂ 8 ਜੇਲਾਂ 'ਚ ਇੱਕ-ਇੱਕ ਆਈਸੋਲੇਸ਼ਨ ਵਾਰਡ ਬਣਾਇਆ ਹੈ। ਕਿਸੇ ਵੀ ਕੈਦੀ 'ਚ ਜੇ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਕੈਦੀ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਜਾਵੇਗਾ। ਤਿਹਾੜ ਜੇਲ ਪ੍ਰਸ਼ਾਸਨ ਲਗਭਗ ਸਾਰੇ ਕੈਦੀਆਂ ਦਾ ਮੈਡੀਕਲ ਚੈਕਪਅ ਕਰਵਾ ਚੁੱਕਾ ਹੈ। ਹਾਲੇ ਤਕ ਕਿਸੇ ਵੀ ਕੈਦੀ 'ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਮਿਲੇ ਹਨ। ਤਿਹਾੜ ਜੇਲ ਪ੍ਰਸ਼ਾਸਨ ਮੁਤਾਬਿਕ ਇਸ ਸਮੇਂ ਜੇਲ 'ਚ ਲਗਭਗ 17,500 ਕੈਦੀ ਹਨ।
 

ਇਸ ਤੋਂ ਇਲਾਵਾ ਜਿਹੜੇ ਨਵੇਂ ਕੈਦੀ ਤਿਹਾੜ ਜੇਲ 'ਚ ਆ ਰਹੇ ਹਨ, ਉਨ੍ਹਾਂ ਨੂੰ ਪਹਿਲਾਂ 3 ਦਿਨਾਂ ਲਈ ਵੱਖਰੇ ਵਾਰਡ 'ਚ ਰੱਖਿਆ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਜੇਲ 'ਚ ਸ਼ਿਫਟ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਤੋਂ ਬਚਣ ਲਈ ਤਿਹਾੜ ਜੇਲ ਪ੍ਰਸ਼ਾਸਨ ਇੱਕ ਹੋਰ ਵੱਡਾ ਕਦਮ ਸੋਮਵਾਰ ਨੂੰ ਚੁੱਕਣ ਜਾ ਰਿਹਾ ਹੈ। 
 

ਦਰਅਸਲ, ਅਜੇ ਤੱਕ ਕਿਸੇ ਵੀ ਕੈਦੀ ਦੇ ਪਰਿਵਾਰ ਮੈਂਬਰ ਉਸ ਨੂੰ ਹਫ਼ਤੇ ਵਿੱਚ ਦੋ ਵਾਰ ਮਿਲ ਸਕਦੇ ਸਨ ਪਰ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਸੋਮਵਾਰ ਤੋਂ ਕੈਦੀ ਦੇ ਪਰਿਵਾਰ ਵਾਲੇ ਉਸ ਨੂੰ ਹਫ਼ਤੇ 'ਚ ਸਿਰਫ਼ ਇੱਕ ਵਾਰ ਹੀ ਮਿਲ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tihar Jail screens inmates for coronavirus creates isolation ward