ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲ ਗੱਡੀ ਦੇ ਟਾਇਲਟ 'ਚ ਕਾਂਸਟੇਬਲ ਨੇ ਕੀਤਾ ਮਹਿਲਾ ਕੈਦੀ ਨਾਲ ਬਲਾਤਕਾਰ

ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਇਕ ਮਹਿਲਾ ਕੈਦੀ ਨਾਲ ਪੱਛਮੀ ਬੰਗਾਲ ਲਿਜਾਂਦਿਆਂ ਸਮੇਂ ਦਿੱਲੀ ਪੁਲਿਸ ਦੇ ਇੱਕ ਸਿਪਾਹੀ ਵੱਲੋਂ ਰੇਲ ਗੱਡੀ ਦੇ ਟਾਇਲਟ ਵਿੱਚ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
 

ਜਾਣਕਾਰੀ  ਅਨੁਸਾਰ ਇੱਕ ਮਹਿਲਾ ਕੈਦੀ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇੱਕ ਕੇਸ ਦੀ ਸੁਣਵਾਈ ਲਈ ਪੱਛਮੀ ਬੰਗਾਲ ਪੁਲਿਸ ਹਿਰਾਸਤ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਦਿੱਲੀ ਪੁਲਿਸ ਦੇ ਇੱਕ ਕਾਂਸਟੇਬਲ ਨੇ ਰੇਲ ਗੱਡੀ ਦੇ ਟਾਇਲਟ ਵਿੱਚ ਬਲਾਤਕਾਰ ਕੀਤਾ। ਇਸ ਸਬੰਧ ਵਿੱਚ, ਸੋਮਵਾਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ, ਥਾਣੇ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ।

 

ਨੰਦਨ ਕਾਨਨ ਐਕਸਪ੍ਰੈੱਸ ਵਿੱਚ ਵਾਪਰੀ ਘਟਨਾ

 

ਕਥਿਤ ਬਲਾਤਕਾਰ ਦੀ ਘਟਨਾ 3 ਅਗਸਤ ਨੂੰ ਨੰਦਨ ਕਾਨਨ ਐਕਸਪ੍ਰੈੱਸ ਦੇ ਸਲੀਪਰ ਕੋਚ ਵਿੱਚ ਵਾਪਰੀ, ਜਦੋਂ ਮਹਿਲਾ ਕੈਦੀ ਮੁਰਸ਼ੀਦਾਬਾਦ ਦੀ ਅਦਾਲਤ ਵਿੱਚ ਸੁਣਵਾਈ ਤੋਂ ਬਾਅਦ ਵਾਪਸ ਦਿੱਲੀ ਪਰਤ ਰਹੀ ਸੀ। ਘਟਨਾ ਦੇ ਅਗਲੇ ਦਿਨ, ਇੱਕ 42 ਸਾਲਾ ਮਹਿਲਾ ਨੇ ਤਿਹਾੜ ਜੇਲ੍ਹ ਦੇ ਡਾਕਟਰ ਨੂੰ ਇਸ ਘਟਨਾ ਬਾਰੇ ਦੱਸਿਆ ਸੀ।


ਦੋਸ਼ੀ ਕਾਂਸਟੇਬਲ, ਦਿੱਲੀ ਆਰਮਡ ਪੁਲਿਸ (ਡੀਏਪੀ) ਦਾ ਇੱਕ ਮੈਂਬਰ ਹੈ, ਜੋ ਕਿ ਦਿੱਲੀ ਪੁਲਿਸ ਦਾ ਇੱਕ ਵਿੰਗ ਹੈ ਜੋ ਕੈਦੀਆਂ ਨੂੰ ਅਦਾਲਤੀ ਸੁਣਵਾਈ ਲਈ ਐਸਕਾਰਟ ਮੁਹੱਈਆ ਕਰਵਾਉਂਦਾ ਹੈ। ਇਕ ਮਰਦ ਅਤੇ ਦੋ ਮਹਿਲਾ ਕਾਂਸਟੇਬਲ ਪੀੜਤ ਮਹਿਲਾ ਕੈਦੀ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਪੱਛਮੀ ਬੰਗਾਲ ਲੈ ਗਏ ਸਨ।

 

ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਿਪੋਰਟ ਮੰਗੀ


ਪੱਛਮੀ ਬੰਗਾਲ ਲਿਜਾਂਦੇ ਸਮੇਂ ਤਿਹਾੜ ਜੇਲ੍ਹ ਦੀ ਇਕ ਮਹਿਲਾ  ਕੈਦੀ ਨਾਲ ਕਥਿਤ ਤੌਰ 'ਤੇ ਰੇਲ ਗੱਡੀ ਵਿੱਚ ਬਲਾਤਕਾਰ ਕਰਨ ਦੀ ਸ਼ਿਕਾਇਤ ਉੱਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। 


ਰਾਸ਼ਟਰੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਇਸ ਸਬੰਧ ਵਿੱਚ ਤੁਰੰਤ ਕਾਰਵਾਈ ਕਰਨ ਅਤੇ ਵਿਸਥਾਰਤ ਜਾਂਚ ਰਿਪੋਰਟ ਕਮਿਸ਼ਨ ਨੂੰ ਸੌਂਪਣ ਦੀ ਅਪੀਲ ਕੀਤੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tihar jail woman prisoner raped by Delhi Police constable in toilet of moving train