ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰਨਾਥ ਗੁਫ਼ਾ ਜਾਣ ਵਾਲੇ ਹੁਣ ਤੱਕ 100 ਤੀਰਥ–ਯਾਤਰੀਆਂ ਨੂੰ ਸਾਹ ਲੈਣ ’ਚ ਆਈ ਔਖ

1 / 2ਅਮਰਨਾਥ ਗੁਫ਼ਾ ਜਾਣ ਵਾਲੇ ਹੁਣ ਤੱਕ 100 ਤੀਰਥ–ਯਾਤਰੀਆਂ ਨੂੰ ਸਾਹ ਲੈਣ ’ਚ ਆਈ ਔਖ

2 / 2ਅਮਰਨਾਥ ਗੁਫ਼ਾ ਜਾਣ ਵਾਲੇ ਹੁਣ ਤੱਕ 100 ਤੀਰਥ–ਯਾਤਰੀਆਂ ਨੂੰ ਸਾਹ ਲੈਣ ’ਚ ਆਈ ਔਖ

PreviousNext


ਸ੍ਰੀ ਅਮਰਨਾਥ ਯਾਤਰਾ ਇਸ ਵੇਲੇ ਜਾਰੀ ਹੈ। ਦੇਸ਼–ਵਿਦੇਸ਼ ਦੇ ਹਜ਼ਾਰਾਂ ਸ਼ਰਧਾਲੂ ਇਹ ਯਾਤਰਾ ਕਰ ਰਹੇ ਹਨ। ਇਨ੍ਹਾਂ ਵਿੱਚੋਂ ਹੁਣ ਤੱਕ 100 ਤੋਂ ਵੱਧ ਸ਼ਰਧਾਲੂਆਂ ਨੂੰ ਸਾਹ ਲੈਣ ਵਿੱਚ ਔਖ ਪੇਸ਼ ਆ ਚੁੱਕੀ ਹੈ।

 

ਸ਼ਰਧਾਲੂ ਇਸ ਵੇਲੇ 12,000 ਫ਼ੁੱਟ ਦੀ ਉਚਾਈ ਉੱਤੇ ਪੁੱਜ ਗਏ ਹਨ ਤੇ ਉੱਥੇ ਆਕਸੀਜਨ ਦੀ ਘਾਟ ਬਹੁਤ ਜ਼ਿਆਦਾ ਰੜਕਦੀ ਹੈ। ਇੰਡੋ–ਤਿੱਬਤਨ ਬਾਰਡਰ ਪੁਲਿਸ (ITBP) ਦੇ ਜਵਾਨਾਂ ਵੱਲੋਂ ਬਾਲਟਾਲ ਰੂਟ ਉੱਤੇ ਅਜਿਹੇ ਸ਼ਰਧਾਲੂਆਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾ ਰਹੀ ਹੈ।


ਇਸੇ ਦੌਰਾਨ ਆਈਟੀਬੀਪੀ ਦੇ ਜਵਾਨ ਬਾਲਟਾਲ ਰੂਟ ਉੱਤੇ ਸੰਗਮ ਨੇੜੇ ਗਲੇਸ਼ੀਅਰ ਖੇਤਰ ਵਿੱਚ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ। ਉਹ ਸ਼ਰਧਾਲੂਆਂ ਨੂੰ ਉੱਪਰੋਂ ਡਿੱਗਣ ਵਾਲੇ ਪੱਥਰਾਂ, ਪਾਣੀ ਦੇ ਝਰਨਿਆਂ ਤੋਂ ਬਚਾਅ ਕੇ ਅੱਗੇ ਯਾਤਰਾ ਲਈ ਭੇਜ ਰਹੇ ਹਨ। 

ਆਈਟੀਬੀਪੀ ਦੇ ਜਵਾਨ ਸ਼ਰਧਾਲੂ ਨੂੰ ਆਕਸੀਜਨ ਮੁਹੱਈਆ ਕਰਵਾਉਂਦੇ ਹੋਏ। 
 

 

ਅਮਰਨਾਥ ਯਾਤਰਾ ਦੀ ਯਾਤਰਾ ਲਈ ਪਹਿਲਾ ਜੱਥਾ ਐਤਵਾਰ ਨੂੰ ਰਵਾਨਾ ਹੋਇਆ ਸੀ ਤੇ ਅੰਤ ਨੂੰ ਇਹ ਅਮਰਨਾਥ ਗੁਫ਼ਾ ਤੇ ਬਰਫ਼ਾਨੀ ਬਾਬਾ ਦੇ ਦਰਸ਼ਨ ਕਰੇਗਾ। ਇਹ ਯਾਤਰਾ 42 ਦਿਨ ਚੱਲਣੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:till now 100 Amarnath Yatris are feeling lack of oxygen