ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Karnataka Floor Test: ਸਿਦਾਰਮਈਆ ਬੋਲੇ, SC ਦੇ ਪਿਛਲੇ ਹੁਕਮ ਦੇ ਸਪੱਸ਼ਟੀਕਰਨ ਤੱਕ ਫਲੋਰ ਟੈਸਟ ਠੀਕ ਨਹੀਂ 

 

ਕਰਨਾਟਕ ਦੇ ਮੁੱਖ ਮੰਤਰੀ ਐਚ. ਡੀ ਕੁਮਾਰਸਵਾਮੀ ਨੂੰ ਕਾਂਗਰਸ-ਜੇਡੀ (ਐਸ) ਗੱਠਜੋੜ ਸਰਕਾਰ ਦੇ ਸਿਰਫ 14 ਮਹੀਨੇ ਪੂਰੇ ਹੋਣ ਤੋਂ ਬਾਅਦ ਵੀਰਵਾਰ ਨੂੰ ਵਿਧਾਨ ਸਭਾ ਵਿੱਚ ਵਿਸ਼ਵਾਸ ਪ੍ਰਸਤਾਵ ਰੱਖਣਾ ਪਿਆ। 

 

ਵਿਸ਼ਵਾਸ ਵੋਟ ਦੀ ਬਹਿਸ ਦੌਰਾਨ, ਕਾਂਗਰਸ ਨੇਤਾ ਸਿਦਾਰਮਈਆ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਸੁਪਰੀਮ ਕੋਰਟ ਦੇ ਪਿਛਲੇ ਹੁਕਮ ਬਾਰੇ ਸਪੱਸ਼ਟੀਕਰਨ ਨਹੀਂ ਮਿਲਦਾ, ਉਦੋਂ ਤੱਕ ਇਸ ਸੈਸ਼ਨ ਵਿੱਚ ਫਲੋਰ ਟੈਸਟ ਕਰਾਉਣਾ ਠੀਕ ਨਹੀਂ ਹੋਵੇਗਾ। ਇਹ ਸੰਵਿਧਾਨ ਵਿਰੁੱਧ ਹੈ।
 

ਕਾਂਗਰਸ ਨੇਤਾ ਨੇ ਅੱਗੇ ਕਿਹਾ ਕਿ ਜੇਕਰ ਅਸੀਂ ਵਿਸ਼ਵਾਸ ਪ੍ਰਸਤਾਵ ਲਈ  ਅੱਗੇ ਵੱਧਦੇ ਹਾਂ ਤਾਂ ਬਾਗ਼ੀ ਵਿਧਾਇਕ ਸੁਪਰੀਮ ਕੋਰਟ ਦੇ ਹੁਕਮ ਕਾਰਨ ਵਿਧਾਨ ਸਭਾ ਸਦਨ 'ਚ ਨਹੀਂ ਆ ਸਕਣਗੇ। ਇਹ ਗੱਠਜੋੜ ਸਰਕਾਰ ਲਈ ਇਕ ਵੱਡਾ ਨੁਕਸਾਨ ਹੋਵੇਗਾ।
 

ਕਾਂਗਰਸ ਦੇ ਇੱਕ ਹੋਰ ਨੇਤਾ ਡੀ ਕੇ ਸ਼ਿਵਕੁਮਾਰ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਸਾਬਕਾ ਮੁੱਖ ਮੰਤਰੀ ਹੋਣ ਦੇ ਨਾਤੇ ਉਹ ਵਿਰੋਧੀ ਧਿਰ ਦੇ ਨੇਤਾ ਹਨ, ਉਹ (ਬੀ.ਐਸ. ਯੇਦੀਯੁਰੱਪਾ) ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ, ਅਦਾਲਤ ਨੂੰ ਗੁੰਮਰਾਹ ਕਰ ਰਹੇ ਹਨ।
 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Till we get clarification on Supreme Court s previous order it is not appropriate to take floor test says siddharamiah