ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੜਕਾਊ ਭਾਸ਼ਣਾਂ ਵਿਰੁੱਧ ਕਾਰਵਾਈ ਲਈ ਹਾਲੇ ਸਮਾਂ ਠੀਕ ਨਹੀਂ: ਕੇਂਦਰ ਸਰਕਾਰ

ਭੜਕਾਊ ਭਾਸ਼ਣਾਂ ਵਿਰੁੱਧ ਕਾਰਵਾਈ ਲਈ ਹਾਲੇ ਸਮਾਂ ਠੀਕ ਨਹੀਂ: ਕੇਂਦਰ ਸਰਕਾਰ

ਹਾਈ ਕੋਰਟ ’ਚ ਦਿੱਲੀ ਹਿੰਸਾ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਪੁਲਿਸ ਨੇ ਸਰਕਾਰ ਦੀ ਤਰਫ਼ੋਂ ਅਦਾਲਤ ਨੂੰ ਕਿਹਾ ਹੈ ਕਿ ਜਿਸ ਭਾਸ਼ਣ ਨੂੰ ਲੈ ਕੇ ਸ਼ਿਕਾਇਤ ਹੈ; ਉਹ ਦੋ ਮਹੀਨੇ ਪਹਿਲਾਂ ਦਾ ਹੈ। ਪਟੀਸ਼ਨਰ ਸਿਰਫ਼ ਤਿੰਨ ਜਣਿਆਂ ਵਿਰੁੱਧ ਕਾਰਵਾਈ ਦੀ ਮੰਗ ਨਹੀਂ ਕਰ ਸਕਦਾ।

 

 

ਪੁਲਿਸ ਮੁਤਾਬਕ ਹੋਰ ਵੀ ਭੜਕਾਊ ਭਾਸ਼ਣਾਂ ਬਾਰੇ ਸ਼ਿਕਾਇਤ ਆਈ ਹੈ। ਅਸੀਂ ਹਿੰਸਾ ਉੱਤੇ ਕਾਬੂ ਪਾਉਣ ਦਾ ਜਤਨ ਕਰ ਰਹੇ ਹਾਂ। ਸਾਲਿਸਿਟਰ ਜਨਰਲ ਨੇ ਕਿਹਾ ਕਿ ਸਹੀ ਸਮੇਂ ’ਤੇ ਪੁਲਿਸ ਕਾਰਵਾਈ ਕਰੇਗੀ।

 

 

ਕੇਂਦਰ ਅਤੇ ਪੁਲਿਸ ਨੇ ਭੜਕਾਊ ਭਾਸ਼ਣ ਦੇਣ ਵਾਲਿਆਂ ਉੱਤੇ ਮੁਕੱਦਮੇ ਦਰਜ ਕਰਨ ਲਈ ਸਮਾਂ ਮੰਗਿਆ। ਪੁਲਿਸ ਨੇ ਕਿਹਾ ਕਿ ਜੇ ਹੁਣ ਕੇਸ ਦਰਜ ਕੀਤਾ, ਤਾਂ ਹਾਲਾਤ ਹੋਰ ਖ਼ਰਾਬ ਹੋ ਜਾਣਗੇ।

 

 

ਹੁਣ ਤੱਕ ਕੁੱਲ 48 ਮਾਮਲੇ ਦਰਜ ਹੋਏ ਹਨ। ਹਾਲੇ ਸਾਰੀਆਂ ਏਜੰਸੀਆਂ ਦਾ ਧਿਆਨ ਹਾਲਾਤ ਨੂੰ ਕਾਬੂ ਕਰਨ ਵੱਲ ਹੈ। ਪੁਲਿਸ ਨੇ ਕਿਹਾ ਹੈ ਕਿ ਹਾਲੇ ਮੁਕੱਦਮਾ ਦਰਜ ਕਰਨ ਦਾ ਸਹੀ ਸਮਾਂ ਨਹੀਂ ਹੈ, ਸਹੀ ਸਮਾਂ ਆਉਣ ’ਤੇ ਮਾਮਲਾ ਦਰਜ ਕੀਤਾ ਜਾਵੇਗਾ।

 

 

ਦਿੱਲੀ ਪੁਲਿਸ ਮੁਤਾਬਕ ਹੁਣ ਤੱਕ 106 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਤੇ ਸੀਸੀਟੀਵੀ ਫ਼ੁਟੇਜ ਦੇ ਆਧਾਰ ਉੱਤੇ ਹੋਰ ਵੀ ਗ੍ਰਿਫ਼ਤਾਰੀ ਹੋਣੀ ਹੈ।

 

 

ਪੁਲਿਸ ਨੇ ਕਿਹਾ ਕਿ ਜਿਹੜੇ ਬਾਹਰੀ ਲੋਕਾਂ ਦੀਆਂ ਤਸਵੀਰਾਂ ਮਿਲੀਆਂ ਹਨ; ਉਨ੍ਹਾਂ ਦੀ ਵੀ ਸ਼ਨਾਖ਼ਤ ਕਰ ਲਈ ਗਈ ਹੈ। ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਦਿੱਲੀ ਦੇ ਉੱਤਰ–ਪੂਰਬੀ ਜ਼ਿਲ੍ਹੇ ਦੇ ਕਈ ਇਲਾਕਿਆਂ ’ਚ ਹੋਈ ਹਿੰਸਾ ਨੂੰ ਲੈ ਕੇ ਹਾਈ ਕੋਰਟ ’ਚ ਬੁੱਧਵਾਰ ਨੂੰ ਸੁਣਵਾਈ ਹੋਈ ਸੀ।

 

 

ਉਸ ਹਿੰਸਾ ਬਾਰੇ ਹਾਈ ਕੋਰਟ ’ਚ ਭਾਜਪਾ ਆਗੂ ਕਪਿਲ ਮਿਸ਼ਰਾ ਦਾ ਬਿਆਨ ਸੁਣਾਇਆ ਗਿਆ; ਜਿਸ ਦੌਰਾਨ ਅਦਾਲਤ ਨੇ ਕਪਿਲ ਮਿਸ਼ਰਾ ਦਾ ਵਿਡੀਓ ਕਲਿੱਪ ਵੀ ਚਲਾਇਆ। ਇਸ ਦੌਰਾਨ ਸਾਲਿਸਿਟਰ ਜਨਰਲ, ਡੀਸੀਪੀ ਦੇਵ ਤੇ ਹੋਰ ਸਾਰੇ ਵਕੀਲ ਮੌਜੂਦ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Time is not conducive for action against Provocative Speeches in near future says Union Government