ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਟਾਈਮ ਮੈਗਜ਼ੀਨ ਨੇ ਮੋਦੀ ਦੱਸਿਆ ਦੇਸ਼ ਨੂੰ ਇਕਜੁੱਟ ਕਰਨ ਵਾਲਾ ਪ੍ਰਧਾਨ ਮੰਤਰੀ

ਹੁਣ ਟਾਈਮ ਮੈਗਜ਼ੀਨ ਨੇ ਮੋਦੀ ਦੱਸਿਆ ਦੇਸ਼ ਨੂੰ ਇਕਜੁੱਟ ਕਰਨ ਵਾਲਾ ਪ੍ਰਧਾਨ ਮੰਤਰੀ

ਲੋਕ ਸਭਾ ਚੋਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਅਤੇ ਐਨਡੀਏ ਨੂੰ ਮਿਲੀ ਜਿੱਤ ਤੋਂ ਬਾਅਦ ਟਾਈਮ ਮੈਗਜ਼ੀਨ ਨੇ ਪਲਟੀ ਮਾਰੀ ਹੈ। ਕੁਝ ਦਿਨ ਪਹਿਲੇ ਕਵਰ ਸਟੋਰੀ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਉਣ ਵਾਲੀ ਟਾਈਮ ਮੈਗਜ਼ੀਨ ਨੇ ਇਕ ਲੇਖ ਲਿਖਿਆ ਹੈ, ਜਿਸਦਾ ਸਿਰਲੇਖ ਹੈ ‘ਮੋਦੀ ਨੇ ਭਾਰਤ ਨੂੰ ਇਕਜੁੱਟ ਕੀਤਾ ਜਿਸਦਾ ਦਹਾਕਿਆਂ ਤੱਕ ਕੋਈ ਪ੍ਰਧਾਨ ਨਹੀਂ ਕਰ ਸਕਿਆ।’

 

ਪ੍ਰਧਾਨ ਮੰਤਰੀ ਮੋਦੀ ਨਾਲ ਸਬੰਧਤ ਇਸ ਲੇਖ ਨੂੰ ਟਾਈਮ ਮੈਗਜ਼ੀਨ ਨੇ ਆਪਣੀ ਵੈਬਸਾਈਟ ਉਤੇ ਵੀ ਪ੍ਰਕਾਸ਼ਤ ਕੀਤਾ ਹੈ। ਇਸ ਲੇਖ ਨੂੰ ਲਿਖਣ ਵਾਲੇ ਲੇਖਕ ਦਾ ਨਾਮ ਮਨੋਜ ਲਾੜਵਾ ਹੈ। ਲੇਖ ਵਿਚ ਦੱਸਿਆ ਗਿਆ ਕਿ ਲਗਾਤਾਰ ਦੂਜੇ ਕਾਰਜਕਾਲ ਵਿਚ ਉਨ੍ਹਾਂ ਦੀ (ਪੀਐਮ ਮੋਦੀ) ਜਿੱਤ ਯੋਗਤਾ ਹੋਰ ਮੌਕੇ ਲਈ ਹੈ। ਉਹ ਕਈ ਭਾਰਤੀ ਹਿੰਦੂਆਂ ਅਤੇ ਘੱਟ ਗਿਣਤੀ ਦੋਵਾਂ ਨੂੰ ਪਿਛਲੀ ਪੀੜੀ ਦੀ ਤੁਲਨਾ ਵਿਚ ਤੇਜੀ ਨਾਲ ਗਰੀਬੀ ਤੋਂ ਬਾਹਰ ਲੈ ਕੇ ਆਏ ਹਨ।

 

ਲੇਖ ਵਿਚ ਅੱਗੇ ਲਿਖਿਆ ਗਿਆ ਹੈ ਕਿ ਮੋਦੀ ਨੇ ਦੇਸ਼ ਦੀ ਸਵੱਛਤਾ ਵਿਚ ਸੁਧਾਰ ਕਰਨ ਦਾ ਵਾਅਦਾ ਕੀਤਾ। ਪਹਿਲਾਂ ਜਿੱਥੇ 40 ਫੀਸਦੀ ਤੋਂ ਘੱਟ ਘਰਾਂ ਵਿਚ ਇਕ ਪਖਾਨੇ ਸਨ, ਤਾਂ ਹੁਣ ਇਹ ਲਗਭਗ 95 ਫੀਸਦੀ ਹੋ ਗਏ ਹਨ। ਸਾਰੇ ਭਾਰਤੀ ਪਿੰਡਾਂ ਕੋਲ ਹੁਣ ਬਿਜਲੀ ਦੀ ਪਹੁੰਚ ਹੈ, ਉਥੇ ਜਦੋਂ ਉਨ੍ਹਾਂ ਨੇ ਕਾਰਜਕਾਲ ਸੰਭਾਲਿਆ ਸੀ ਤਾਂ ਸਿਰਫ 40 ਫੀਸਦੀ ਘਰਾਂ ਵਿਚ ਬਿਜਲੀ ਸੀ।

ਮਨੋਜ ਲਾੜਵਾ ਨੇ ਇਸ ਲੇਖ ਵਿਚ ਦੱਸਿਆ ਕਿ ਮੋਦੀ ਨੇ 2014 ਵਿਚ ਕਾਂਗਰਸ ਸਰਕਾਰ ਤੋਂ ਵਿਰਾਸਤ ਵਿਚ ਮਿਲੀ ਅਸਥਿਰ ਅਰਥਵਿਵਸਥਾ ਨੂੰ ਸਥਿਰ ਕਰ ਦਿੱਤਾ ਹੈ। ਭਾਰਤ ਹੁਣ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੈ ਅਤੇ ਸਭ ਤੋਂ ਤੇਜੀ ਨਾਲ ਵਿਕਾਸ ਕਰ ਰਹੀ ਹੈ।

 

ਮੋਦੀ ਸਰਕਾਰ ਦੀਆਂ ਨੀਤੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਲੇਖਕ ਵਿਚ ਮਨੋਜ ਅੱਗੇ ਲਿਖਦੇ ਹਨ ਕਿ ਮੋਦੀ ਨੇ ਗੁਡਜ਼ ਐਂਡ ਸਰਵਿਸਜ਼ ਟੈਕਸ ਰਾਹੀਂ ਪੂਰੇ ਭਾਰਤ ਨੂੰ ਇਕ ਟੈਕਸ ਦੇ ਹੇਠਾਂ ਲਿਆਉਣ ਵਿਚ ਵੀ ਕਾਮਯਾਬੀ ਹਾਸਲ ਕੀਤੀ ਹੈ ਅਤੇ ਇਸ ਤਰ੍ਹਾਂ ਭਾਰਤ ਨੂੰ ਵਾਸਤਵ ਵਿਚ ਏਕਲ ਬਾਜ਼ਾਰ ਬਣਾ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Time Magazine writes Modi Has United India Like No Prime Minister in Decades