ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗ੍ਰੇਟਰ ਨੋਇਡਾ ਦੇ ਐਕਸਪੋ ਮਾਰਟ ਵਿਖੇ ਆਯੋਜਿਤ ਕੌਪ–13 (ਕਾਨਫਰੰਸ ਆਫ ਪਾਰਟੀਜ਼) ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਿੰਗਲ ਯੂਜ਼ ਪਲਾਸਟਿਕ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਡਾ ਧਿਆਨ ਅਜਿਹੇ ਲੈਂਡ ਡੀਗ੍ਰੇਡੇਸ਼ਨ ਵੱਲ ਲਿਆਉਣਾ ਚਾਹੁੰਦਾ ਹਾਂ, ਜੋ ਕਦੇ ਬਦਲਿਆ ਨਹੀਂ ਜਾ ਸਕਦਾ, ਪਲਾਸਟਿਕ ਦੀ ਵਰਤੋਂ ਨਾਲ ਪ੍ਰਦੂਸ਼ਿਤ ਹੋਈ ਜ਼ਮੀਨ ਵੱਲ ਧਿਆਨ ਦਿਵਾਉਣਾ ਚਾਹੁੰਦਾ ਹਾਂ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕ ਜਲਵਾਯੂ ਤਬਦੀਲੀ ਦਾ ਬਾਈਡਾਈਵਰਸਿਟੀ ਅਤੇ ਜ਼ਮੀਨ ਦੋਵਾਂ ਉਤੇ ਅਸਰ ਹੁੰਦਾ ਹੈ। ਸਭ ਜਾਣਦੇ ਹਨ ਕਿ ਇਸਦਾ ਦੁਨੀਆ ਭਰ ਉਤੇ ਨਕਾਰਾਤਮਕ ਪ੍ਰਭਾਵ ਹੋ ਰਿਹਾ ਹੈ।
ਕੌਪ–14 ਸੈਸ਼ਨ ਨੂੰ ਸੰਬੋਧਨ ਕਰਦੇ ਹੋ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਭਾਰਤ ਵਿਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ਭਾਰਤ ਦੋ ਸਾਲ ਦੇ ਕਾਰਜਕਾਲ ਲਈ ਸੀਓਪੀ ਪ੍ਰੇਸੀਡੈਂਸੀ ਨੂੰ ਸਭਾਲਣ ਲਈ ਹੋਰ ਇਕ ਪ੍ਰਭਾਵਸ਼ਾਲੀ ਯੋਗਦਾਨ ਦੇਣ ਲਈ ਤਤਪਰ ਹੈ।