ਭਾਰਤੀ ਰੇਲਵੇ ਹੁਣ ਪਹਿਲੀ ਜੁਲਾਈ ਤੋਂ ਰੇਲ–ਗੱਡੀਆਂ ਦੇ ਨਵੇਂ ਟਾਈਮ ਲਾਗੂ ਕਰਨ ਜਾ ਰਿਹਾ ਹੈ। ਹੁਣ ਜਿਹੜਾ ਨਵਾਂ ਟਾਈਮ–ਟੇਬਲ ਜਾਰੀ ਹੋਣ ਜਾ ਰਿਹਾ ਹੈ, ਉਹ ਅਗਲੇ ਸਾਲ ਭਾਵ 30 ਜੂਨ, 2020 ਤੱਕ ਲਾਗੂ ਰਹੇਗਾ।
ਰੇਲਾਂ ਦੇ ਟਾਈਮ–ਟੇਬਲ ਵਿੱਚ ਤਬਦੀਲੀ ਨੂੰ ਲੈ ਕੇ ਰੇਲਵੇ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਪਿਛਲੇ ਵਰ੍ਹੇ ਰੇਲਵੇ ਦਾ ਨਵਾਂ ਟਾਈਮ–ਟੇਬਲ 15 ਅਗਸਤ ਨੂੰ ਲਾਗੂ ਕੀਤਾ ਗਿਆ ਸੀ ਪਰ ਇਸ ਵਾਰ ਇਹ ਇੱਕ ਮਹੀਨਾ ਪਹਿਲਾਂ ਲਾਗੂ ਕੀਤਾ ਜਾ ਰਿਹਾ ਹੈ।
15 ਜੂਨ ਤੱਕ ਭਾਰਤੀ ਰੇਲਵੇ ਵੱਲੋਂ ਨਵਾਂ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਸਮੇਂ ਬਦਲਣ ਬਾਰੇ ਦਿਸ਼ਾ–ਨਿਰਦੇਸ਼ ਹੁਣੇ ਤੋਂ ਯਾਤਰੀਆਂ ਨੂੰ ਦਿੱਤੇ ਜਾ ਰਹੇ ਹਨ। ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰ ਉੱਤੇ ਟਿਕਟ ਬੁੱਕ ਕਰਵਾਉਂਦੇ ਸਮੇਂ 1 ਜੁਲਾਈ ਤੋਂ ਰੇਲਾਂ ਦੇ ਸਮੇਂ ਦੀਆਂ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਰੇਲਵੇ ਵੱਲੋਂ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਇੱਕ ਜੁਲਾਈ ਤੋਂ ਬਾਅਦ ਜਿਹੜੇ ਵੀ ਯਾਤਰੀਆਂ ਨੇ ਬੁਕਿੰਗ ਕਰਵਾਈ ਹੈ, ਉਹ ਯਾਤਰਾ ਕਰਨ ਤੋਂ ਪਹਿਲਾਂ ਰੇਲ ਗੱਡੀ ਦੇ ਨੰਬਰ ਤੇ PNR ਨੰਬਰ ਰਾਹੀਂ 1 ਜੁਲਾਈ ਤੋਂ ਲਾਗੂ ਹੋਣ ਵਾਲੇ ਰੇਲ–ਗੱਡੀਆਂ ਦੇ ਨਵੇਂ ਟਾਈਮ–ਟੇਬਲ ਵੇਖ ਕੇ ਹੀ ਯਾਤਰਾ ਕਰਨ।
ਰੇਲਾਂ ਦਾ ਪੁਰਾਣਾ ਟਾਈਮ–ਟੇਬਲ ਸਿਰਫ਼ 30 ਜੂਨ ਤੱਕ ਹੀ ਵੈਧ ਰਹੇਗਾ। ਮੌਜੂਦਾ ਟਾਈਮ–ਟੇਬਲ ਸਿਰਫ਼ 30 ਜੂਨ ਤੱਕ ਹੀ ਰਹੇਗਾ। ਨਵੇਂ ਸਮਿਆਂ ਦੇ ਵੇਰਵੇ ਰੇਲਵੇ ਦੀਆਂ ਵੈੱਬਸਾਈਟਸ ਉੱਤੇ ਵੇਖੇ ਜਾ ਸਕਣਗੇ।