ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

35–ਏ ਨਾਲ ਛੇੜਛਾੜ ਕਰਨਾ ਬਾਰੂਦ ’ਚ ਅੱਗ ਲਾਉਣ ਵਾਂਗ : ਮਹਿਬੂਬਾ

35 ਏ ਨਾਲ ਛੇੜਛਾੜ ਕਰਨਾ ਬਾਰੂਦ ’ਚ ਅੱਗ ਲਾਉਣ ਵਾਂਗ : ਮਹਿਬੂਬਾ

ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਐਤਵਾਰ ਨੂੰ ਕੇਂਦਰ ਨੂੰ ਅਗਾਹ ਜਾਣੂ ਕੀਤਾ ਕਿ ਸੂਬੇ ਵਿਚ ਅਨੁਛੇਦ 35 ਏ ਨਾਲ ਛੇੜਛਾੜ ਕਰਨਾ ਬਾਰੂਦ ਵਿਚ ਅੱਗ ਲਗਾਉਣ ਵਰਗਾ ਹੋਵੇਗਾ।

 

ਪੀਡੀਪੀ ਦੇ ਸਥਾਪਨਾ ਦਿਵਸ ਮਨਾਉਣ ਲਈ ਇੱਥੇ ਆਯੋਜਿਤ ਇਕ ਪ੍ਰੋਗਰਾਮ ਵਿਚ ਮੁਫਤੀ ਨੇ ਆਪਣੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਅਨੁਛੇਦ 35 ਏ ਦੀ ਰੱਖਿਆ ਲਈ ਲੜਾਈ ਲੜਨ ਨੂੰ ਤਿਆਰ ਰਹਿਣ। ਇਹ ਅਨੁਛੇਦ ਸੂਬੇ ਦੇ ਸਥਾਈ ਨਿਵਾਸੀਆਂ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦਾ ਹੈ।

 

ਪੀਡੀਪੀ ਪ੍ਰਧਾਨ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਨੁਛੇਦ 35 ਏ ਨਾਲ ਛੇੜਛਾੜ ਕਰਨਾ ਬਾਰੂਦ ਵਿਚ ਅੱਗ ਲਾਉਣ ਵਰਗਾ ਹੋਵੇਗਾ। ਜੇਕਰ ਕੋਈ ਹੱਥ ਅਨੁਛੇਦ 35 ਏ ਨੂੰ ਛੁੰਹਣ ਦੀ ਕੋਸ਼ਿਸ਼ ਕਰੇਗਾ ਤਾਂ ਨਾ ਸਿਰਫ ਉਹ ਹੱਥ, ਸਗੋਂ ਸਾਰਾ ਸ਼ਰੀਰ ਜਲਾਕੇ ਰਾਖ ਬਣ ਜਾਵੇਗਾ।’ ਉਨ੍ਹਾਂ ਕਿਹਾ ਕਿ ਸੂਬੇ ਦੇ ਵਿਸ਼ੇਸ਼ ਦਰਜੇ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਦੇ ਯਤਨ ਨੂੰ ਰੋਕਣ ਲਈ ਉਹ ਆਖਰੀ ਸ਼ਾਹ ਤੱਕ ਲੜਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tinkering with Article 35A will be like setting powder on fire says Mehbooba Mufti