ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿਵਾਰੇ ਬੰਨ੍ਹ ਹਾਦਸੇ 'ਚ 19 ਲਾਸ਼ਾਂ ਬਰਾਮਦ, 4 ਅਜੇ ਵੀ ਲਾਪਤਾ

ਮਹਾਰਾਸ਼ਟਰ ਦੇ ਤਿਵਾਰੇ ਬੰਨ੍ਹ ਵਿੱਚ ਆਈ ਤਰੇੜ ਕਾਰਨ ਆਏ ਹੜ੍ਹ ਵਿੱਚ ਮਰਨ ਵਾਲਿਆਂ ਦੀਆਂ ਹੁਣ ਤੱਕ 19 ਲਾਸ਼ਾਂ ਬਰਾਮਦ ਹੋ ਗਈਆਂ ਹਨ ਜਦਕਿ 4 ਅਜੇ ਲਾਪਤਾ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਅਤੇ ਰਾਸ਼ਟਰੀ ਆਫਤ ਪ੍ਰਬੰਧਨ ਫ਼ੋਰਸ (ਐਨ.ਡੀ.ਆਰ.ਐੱਫ.) ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। 

 

 

 

ਦੱਸਣਯੋਗ ਹੈ ਕਿ ਰਤਨਾਗਿਰੀ ਜ਼ਿਲ੍ਹੇ ਦੇ ਚਿਪਲੁਨ ਤਾਲੁਕਾ ਸਥਿਤ ਤਿਵਾਰੇ ਬੰਨ੍ਹ ਵਿੱਚ ਭਾਰੀ ਮੀਂਹ ਕਾਰਨ ਤਰੇੜ ਆ ਗਈ। ਹਾਦਸੇ ਵਿੱਚ ਕੁੱਲ 23 ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ।  ਬੁੱਧਵਾਰ ਤੱਕ 11 ਲਾਸ਼ਾਂ ਕੱਢੀਆਂ ਗਈਆਂ ਸਨ। ਪਰ ਤਾਜ਼ਾ ਜਾਣਕਾਰੀ ਅਨੁਸਾਰ ਐਤਵਾਰ ਸਵੇਰ ਤੱਕ 19 ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਸੀ ਜਦਕਿ 43 ਅਜੇ ਵੀ ਲਾਪਤਾ ਦੱਸੀਆਂ ਜਾ ਰਹੀਆਂ ਹਨ। 

 

ਐਨ.ਡੀ.ਆਰ.ਐੱਫ ਦੇ ਮੈਂਬਰ ਲਾਸ਼ਾਂ ਦੀ ਭਾਲ ਕਰਦੇ ਹੋਏ।

 

ਰਤਨਾਗਿਰੀ ਤੋਂ ਇਲਾਵਾ ਵਧੀਕ ਪੁਲਿਸ ਸੁਪਰਡੈਂਟ ਵਿਸ਼ਾਲ ਗਾਇਕਵਾੜ ਨੇ ਕਿਹਾ ਕਿ ਲਾਸ਼ਾਂ ਪਰਿਵਾਰ ਦੇ ਮੈਂਬਰਾਂ ਨੂੰ ਸੌਂਪੀਆਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਖੋਜ ਮੁਹਿੰਮ ਅਜੇ ਵੀ ਚੱਲ ਰਹੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Tiware Dam Accident 19 bodies have been recovered 4 are still missing