ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

TMC ਨੇ ਪੁੱਛਿਆ : ਕੀ ਬੰਗਾਲ ’ਚ ਐਂਮਰਜੈਂਸੀ ਦਾ ਐਲਾਨ ਹੋ ਗਿਆ?

TMC ਨੇ ਪੁੱਛਿਆ : ਕੀ ਬੰਗਾਲ ’ਚ ਐਂਮਰਜੈਂਸੀ ਦਾ ਐਲਾਨ ਹੋ ਗਿਆ?

ਪੱਛਮੀ ਬੰਗਾਲ ਵਿਚ ਆਦਰਸ ਚੋਣ ਜਬਤੇ ਦੇ ਲਾਗੂ ਰਹਿਣ ਤੱਕ ਕੇਂਦਰੀ ਬਲਾਂ ਦੀ ਤੈਨਾਤੀ ਕੀਤੀ ਭਾਜਪਾ ਦੀ ਮੰਗ ਉਤੇ ਸਵਾਲ ਖੜ੍ਹੇ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਨੇ ਮੰਗਲਵਾਰ ਨੂੰ ਚੋਣ ਕਮਿਸ਼ਨ ਤੋਂ ਪੁੱਛਿਆ ਕਿ ਕੀ ਸੂਬੇ ਵਿਚ ਐਂਮਰਜੈਂਸੀ ਦਾ ਐਲਾਨ ਹੋ ਗਿਆ ਹੈ।

 

ਵਿਰੋਧੀ ਦਲਾਂ ਦੇ ਇਕ ਵਫਦ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਅਤੇ ਹਾਲ ਵਿਚ ਹੀ ਸੰਪਨ ਹੋਈਆਂ ਲੋਕ ਸਭਾ ਚੋਣਾਂ ਦੀ 23 ਮਈ ਨੂੰ ਵੋਟ ਗਿਣਤੀ ਤੋਂ ਪਹਿਲਾਂ ਚੁਣੇ ਗਏ ਮਤਦਾਨ ਕੇਂਦਰਾਂ ਦੀ ਵੀਵੀਪੈਟ ਪਰਚੀਆਂ ਦਾ ਮਿਲਾਉਣ ਦੀ ਮੰਗ ਕੀਤੀ।

ਸੂਤਰਾਂ ਨੇ ਦੱਸਿਆ ਕਿ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਅਤੇ ਰਾਜ ਸਭਾ ਮੈਂਬਰ ਡੇਰੇਕ ਓ ਬ੍ਰਾਅਨ ਨੇ ਚੋਣ ਕਮਿਸ਼ਨ ਦੇ ਸਾਹਮਣੇ ਕੇਂਦਰ ਬਲਾਂ ਦਾ ਮੁੱਦਾ ਉਠਾਇਆ ਅਤੇ ਮੰਗ ਕੀਤੀ ਕਿ ਚੋਣ ਕਮਿਸ਼ਨ ਕਾਰਵਾਈ ਕਰੇ।

 

ਸੂਤਰਾਂ ਅਨੁਸਾਰ, ਡੇਰੇਕ ਨੇ ਚੋਣ ਕਮਿਸ਼ਨ ਨੂੰ ਕਿਹਾ, ‘ਭਾਜਪਾ ਦੇ ਮੰਤਰੀ ਨੇ ਐਲਾਨ ਕੀਤਾ ਕਿ ਕੇਂਦਰੀ ਬਲ ਬੰਗਾਲ ਵਿਚ ਇਕ ਹੋਰ ਹਫਤਾ ਰਹਿਣਗੇ। ਕੀ ਭਾਜਪਾ ਨੇ ਬੰਗਾਲ ਵਿਚ ਐਂਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ? ਕੇਂਦਰੀ ਬਲਾਂ ਦੇ ਸਹਾਰੇ ਭਾਜਪਾ–ਆਰਐਸਐਸ ਦੇ ਮੈਂਬਰ ਨਾਗਰਿਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਬੰਗਾਲ ਲਈ ਵਿਸ਼ੇਸ਼ ਨਿਯਮ ਕਿਉਂ? ਇਹ ਸਵੀਕਾਰ ਨਹੀਂ ਹੈ।

 

ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ 19 ਮਈ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਸੀ ਕਿ ਭਾਜਪਾ ਚਿੰਤਤ ਹੈ ਕਿ ਵੋਟਰਾਂ ਨੂੰ ਡਰਾਇਆ ਧਮਾਕਇਆ ਗਿਆ ਅਤੇ ਅਸਲ ਵੋਟਰਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਨਾਲ ਨਿਪਟਣ ਲਈ ਭਾਜਪਾ ਆਦਰਸ ਚੋਣ ਜਬਤੇ ਲਾਗੂ ਰਹਿਣ ਤੱਕ ਸੂਬੇ ਵਿਚ ਕੇਂਦਰੀ ਸੁਰੱਖਿਆ ਬਲਾਂ ਦੀ ਤੈਨਾਤੀ ਦੀ ਮੰਗ ਕਰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TMC asked is there an announcement of emergency in west Bengal