ਲੋਕ ਸਭਾ ਚੋਣਾਂ 2019 ਮਗਰੋਂ ਹੀ ਭਾਜਪਾ ਲਗਾਤਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਝਟਕੇ ਦੇ ਰਹੀ ਹੈ। ਮੰਗਲਵਾਰ ਨੂੰ ਟੀਐਮਸੀ ਬੋਨਗਾਂਵ ਦੇ ਵਿਧਾਇਕ ਵਿਸ਼ਵਜੀਤ ਦਾਸ ਨੇ ਭਾਜਪਾ ਦਾ ਪੱਲਾ ਫੜ ਲਿਆ।
ਜਾਣਕਾਰੀ ਮੁਤਾਬਕ ਕੈਲਾਸ਼ ਵਿਜੇਵਰਗੀਆ ਅਤੇ ਮੁਕੁਲ ਰਾਏ ਦੀ ਹਾਜ਼ਰੀ ਚ ਦਿੱਲੀ ਚ ਟੀਐਮਸੀ ਵਿਧਾਇਕ ਵਿਸ਼ਵਜੀਤ ਦਾਸ ਅਤੇ 12 ਹੋਰਨਾਂ ਟੀਐਮਸੀ ਕੌਂਸਲਰ ਭਾਜਪਾ ਚ ਸ਼ਾਮਲ ਹੋਏ।
ਖਾਸ ਗੱਲ ਇਹ ਰਹੀ ਕਿ ਇਸ ਵਾਰ ਕਾਂਗਰਸ ਨੂੰ ਵੀ ਕਰਾਰਾ ਝਟਕਾ ਲਗਿਆ ਹੈ ਕਿਉਂਕਿ ਕਾਂਗਰਸ ਦੇ ਬੁਲਾਰੇ ਪ੍ਰਸੇਨਜੀਤ ਘੋਸ਼ ਨੇ ਵੀ ਅੱਜ ਮੰਗਲਵਾਰ ਨੂੰ ਦਿੱਲੀ ਚ ਭਾਜਪਾ ਦਾ ਕਮਲ ਆਪਣੇ ਹੱਥਾਂ ਚ ਚੁੱਕ ਲਿਆ।
Delhi: TMC Bongaon MLA Biswajit Das, 12 TMC councillors and Congress spokesperson Prasanjeet Ghosh join BJP in presence of BJP leaders Kailash Vijayvargiya and Mukul Roy. pic.twitter.com/BOSQ94b0Le
— ANI (@ANI) June 18, 2019
.